ਡੰਮਰੂ ਪਿਆ ਵਜਾਉਂਦਾ ਨੀ ਗੌਰਾਂ ਤੇਰਾ ਲਾੜਾ

ਮੱਥੇ ਉੱਤੇ ਤਿਲਕ ਲਗਾ ਕੇ,
ਗਲ਼ ਸੱਪਾਂ ਦੀ, ਮਾਲਾ ਪਾ ਕੇ ॥
ਇੱਕ ਹੱਥ ਵਿੱਚ ਤ੍ਰਿਸ਼ੂਲ ਨੂੰ ਫੜ੍ਹ ਕੇ,
ਡੰਮਰੂ ਪਿਆ ਵਜਾਉਂਦਾ ਨੀ, ਗੌਰਾਂ ਤੇਰਾ ਲਾੜਾ,
ਆਪ ਨੱਚਦਾ ਭਗਤ ਨਚਾਉਂਦਾ ਨੀ, ਗੌਰਾਂ ਤੇਰਾ ਲਾੜਾ ॥

ਨੱਚਣ ਓਹਦੇ ਵਿੱਚ ਗਲ਼ੇ ਦੇ ਸੱਪ ਬੜੇ ਜ਼ਹਿਰੀਲੇ ।
ਵਿੱਚ ਕੇਸ਼ਾਂ ਦੇ ਵੱਗਦੀ ਗੰਗਾ ਸ਼ਿਵ ਭਗਤਾਂ ਨੂੰ ਕੀਲੇ ॥
ਪੱਤਾ ਪੱਤਾ, ਕਹੇ ਨਾਥ ਦਾ
ਓਹਦੇ, ਸ਼ਬਦ ਹੀ ਗਾਉਂਦਾ ਨੀ, ਗੌਰਾਂ ਤੇਰਾ ਲਾੜਾ,
ਆਪ ਨੱਚਦਾ, ਭਗਤ ਨਚਾਉਂਦਾ ਨੀ, ਗੌਰਾਂ ਤੇਰਾ ਲਾੜਾ ॥

ਸਾਰੀ ਏਹ ਕਾਇਨਾਤ ਵੀ ਗੌਰਾਂ ਸ਼ਿਵ ਦੇ ਰੰਗ ਵਿੱਚ ਰੰਗੀ ।
ਪਿੰਡੇ ਰਾਖ ਭਬੂਤਾਂ ਮੱਲ੍ਹ ਕੇ ਨੱਚਦੇ ਓਹਦੇ ਸੰਗੀ ॥
ਮਸਤੀ ਦੇ ਵਿੱਚ ਮਸਤ ਜੇਹੇ ਹੋ ਕੇ,
ਹਰ ਕੋਈ ਨਾਰੇ ਲਾਉਂਦਾ ਨੀ, ਗੌਰਾਂ ਤੇਰਾ ਲਾੜਾ,
ਆਪ ਨੱਚਦਾ, ਭਗਤ ਨਚਾਉਂਦਾ ਨੀ, ਗੌਰਾਂ ਤੇਰਾ ਲਾੜਾ ॥

ਇਸ ਧਰਤੀ ਤੇ ਕੋਈ ਨਾ ਗੌਰਾਂ ਸ਼ਿਵ ਦੇ ਵਰਗਾ ਡਿੱਠਾ ।
ਨਾਮ ਓਹਦੇ ਦੀ ਮਾਲਾ ਜੱਪਦਾ ਵਿੱਚ ਸਪੇਨ ਦੇ ਮਿੱਠਾ ॥
ਪ੍ਰੇਮ ਦੇ ਹਰ ਇੱਕ ਸਾਹ ਦਾ ਮਣਕਾ,
ਸ਼ਿਵ ਸ਼ਿਵ ਹੈ ਕੁਰਲਾਉਂਦਾ ਨੀ, ਗੌਰਾਂ ਤੇਰਾ ਲਾੜਾ,
ਆਪ ਨੱਚਦਾ, ਭਗਤ ਨਚਾਉਂਦਾ ਨੀ, ਗੌਰਾਂ ਤੇਰਾ ਲਾੜਾ ॥
ਮੱਥੇ ਉੱਤੇ, ਤਿਲਕ ਲਗਾ ਕੇ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (194 downloads)