ਧੂਣਾ ਤੇਰੇ ਹੀ ਨਾਮ ਦਾ ਲਾਇਆ ਛੇਤੀ ਆ ਜਾ ਪੌਣਾਹਾਰੀਆ - ਕਰਨੈਲ ਰਾਣਾ

ਤੇਰੇ ਨਾਮ ਦਾ, ਲਾਇਆ ਜੋਗੀ,
ਤੇਰੇ ਨਾਮ ਦਾ, ਲਾਇਆ ॥

ਧੂਣਾ, ਤੇਰੇ ਹੀ, ਨਾਮ ਦਾ ਲਾਇਆ,
ਛੇਤੀ, ਆ ਜਾ, ਪੌਣਾਹਾਰੀਆ ॥
ਤੇਰੇ, ਭਗਤਾਂ ਨੇ, ਤੈਨੂੰ ਹੈ ਬੁਲਾਇਆ,
ਛੇਤੀ, ਆ ਜਾ, ਦੁੱਧਾਧਾਰੀਆ ।
ਧੂਣਾ, ਤੇਰੇ ਹੀ, ਨਾਮ ਦਾ...

ਰੋਜ਼ ਰੋਜ਼, ਬਾਬਾ ਅਸੀਂ, ਤੈਨੂੰ ਨੀ ਬੁਲਾਵਣਾ ।
ਰੋਜ਼ ਰੋਜ਼, ਦਰ ਤੇਰੇ, ਧੂਣਾ ਨੀ ਜਗਾਵਣਾ ॥
ਓ ਅਸੀਂ, ਜਾਗਾ ਅੱਜ, ਤੇਰਾ ਹੈ ਰਚਾਇਆ,
ਛੇਤੀ, ਆ ਜਾ, ਪੌਣਾਹਾਰੀਆ...
ਧੂਣਾ, ਤੇਰੇ ਹੀ, ਨਾਮ ਦਾ...

ਆਜਾ ਹੋ ਕੇ, ਮੋਰ ਤੇ, ਸਵਾਰ ਸਿੱਧ ਜੋਗੀਆ ।
ਆ ਕੇ, ਸਾਰੇ ਭਗਤਾਂ ਨੂੰ, ਤਾਰ ਸਿੱਧ ਜੋਗੀਆ ॥
ਕਰ, ਸਭਨਾਂ ਤੇ, ਮੇਹਰਾਂ ਦੀ ਛਾਇਆ,
ਛੇਤੀ, ਆ ਜਾ, ਪੌਣਾਹਾਰੀਆ...
ਧੂਣਾ, ਤੇਰੇ ਹੀ, ਨਾਮ ਦਾ...

ਜੇ ਤੂੰ ਅੱਜ, ਬਾਬਾ, ਭਗਤਾਂ ਦਾ ਦਿਲ ਤੋੜਿਆ ।
ਆਪਣੇ, ਬੱਚਿਆਂ ਤੋਂ, ਮੁਖ ਅਗਰ ਮੋੜਿਆ ॥
ਨਹੀਂਓਂ, ਜਾਣਾ ਕਦੇ, ਦੁੱਖ ਏਹ ਭੁਲਾਇਆ,
ਛੇਤੀ, ਆ ਜਾ, ਪੌਣਾਹਾਰੀਆ...
ਧੂਣਾ, ਤੇਰੇ ਹੀ, ਨਾਮ ਦਾ...

ਲਾਲਾ, ਅੰਮ੍ਰਿਤ ਤੇਰੀ, ਰਾਹ ਨਿਹਾਰਦਾ ।
ਰਿਸ਼ੀ, ਦਿਓਟ ਸਿੱਧ ਵਾਲਾ, ਆਰਤੀ ਉਤਾਰਦਾ ॥
ਰਾਣੇ, ਰੱਜ ਰੱਜ, ਗੁਣ ਤੇਰਾ ਗਾਇਆ,
ਛੇਤੀ, ਆ ਜਾ, ਪੌਣਾਹਾਰੀਆ...
ਧੂਣਾ, ਤੇਰੇ ਹੀ, ਨਾਮ ਦਾ ਲਾਇਆ,
ਛੇਤੀ, ਆ ਜਾ, ਪੌਣਾਹਾਰੀਆ ।
ਤੇਰੇ, ਭਗਤਾਂ ਨੇ, ਤੈਨੂੰ ਹੈ ਬੁਲਾਇਆ,
ਛੇਤੀ, ਆ ਜਾ, ਦੁੱਧਾਧਾਰੀਆ ।

ਜੇ ਤੂੰ, ਮੋਰ ਤੇ, ਸਵਾਰ ਹੋ ਕੇ ਆ ਗਿਆ,
ਸਿੱਧ, ਜੋਗੀ ਪੌਣਾਹਾਰੀਆ ।
ਸਾਰੇ, ਭਗਤਾਂ ਨੂੰ, ਦਰਸ਼ ਦਿਖਾ ਗਿਆ,
ਸਿੱਧ, ਜੋਗੀ ਦੁੱਧਾਧਾਰੀਆ ।
ਸਾਰੇ, ਭਗਤਾਂ ਦੇ, ਬੇੜੇ ਬੰਨ੍ਹੇ ਲਾ ਗਿਆ,
ਸਿੱਧ, ਜੋਗੀ ਪੌਣਾਹਾਰੀਆ ।
ਜੀਵਨ, ਸਭਨਾਂ ਦਾ, ਸਫ਼ਲ ਬਣਾ ਗਿਆ,
ਸਿੱਧ, ਜੋਗੀ ਦੁੱਧਾਧਾਰੀਆ ।

ਓ ਜ਼ੋਰ ਸੇ ਬੋਲੋ...ਜੈ ਬਾਬੇ ਦੀ ।
ਸਾਰੇ ਹੀ ਬੋਲੋ...ਜੈ ਬਾਬੇ ਦੀ ।
ਓ ਮਿਲਕਰ ਬੋਲੋ...ਜੈ ਬਾਬੇ ਦੀ ।
ਓ ਉੱਚੀ ਬੋਲੋ...ਜੈ ਬਾਬੇ ਦੀ ।
ਓਹ ਪੌਣਾਹਾਰੀ...ਜੈ ਬਾਬੇ ਦੀ ।
ਬਾਬਾ ਦੁੱਧਾਧਾਰੀ...ਜੈ ਬਾਬੇ ਦੀ ।
ਆਇਆ ਮੋਰ ਸਵਾਰੀ...ਜੈ ਬਾਬੇ ਦੀ ।
ਓ ਲੱਗਦੀ ਪਿਆਰੀ...ਜੈ ਬਾਬੇ ਦੀ ।
ਓਹਨੇ ਦੁਨੀਆਂ ਤਾਰੀ...ਜੈ ਬਾਬੇ ਦੀ ।
ਓ ਸਾਰੇ ਹੀ ਬੋਲੋ...ਜੈ ਬਾਬੇ ਦੀ ।
ਓ ਮਿਲਕਰ ਬੋਲੋ...ਜੈ ਬਾਬੇ ਦੀ ।
ਜੇ ਤੂੰ, ਮੋਰ ਤੇ, ਸਵਾਰ ਹੋ ਕੇ ਆ ਗਿਆ,
ਸਿੱਧ, ਜੋਗੀ ਪੌਣਾਹਾਰੀਆ ॥

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (227 downloads)