जोगी दर रंग बरसे

बल्ले बल्ले जी जोगी दर रंग बरसे,
छावा छावा जी जोगी दर रंग बरसे,
पौनाहारी दा दरबार भगतो खिड़ी होई गुलजार,
संगत बोले जय जैकार जी जोगी दर रंग बरसे,
बल्ले बल्ले जी जोगी दर रंग बरसे,
छावा छावा जी जोगी दर रंग बरसे,

हर पासे होया रुशनईयां लगया भारी मेला,
विच सरावा चोंकियाँ लगन होई शाम दी वेला,
सारी रात जयकारे लगन चिमटा आते ढोलक वजन,
भेटा गा सेवक न रजन जी जोगी दर रंग बर्रसे,
बल्ले बल्ले जी जोगी दर रंग बरसे,
छावा छावा जी जोगी दर रंग बरसे,


सजेया वेख दुकाना भगतो आउंदे बड़े नजारे,
रंग बिरंगियाँ लाइटा जगदियां पेंदे ने चमकारे,
हटइया वाले होका लाउंदा देसी घी दे रोट बनाउँदे,
ले जाओ संगता ताई सुनाउंदे जी जोगी दर रंग बरसे,
बल्ले बल्ले जी जोगी दर रंग बरसे,
छावा छावा जी जोगी दर रंग बरसे,

बाबे दे दरबार दी महिमा सुन तरलोचन आया,
पट्टी वाले गोल्डी ताई आपने नाल लाइयाँ,
कहंदे धन धन पौनाहारी जेह्डीसुंदर गुफा प्यारी,
बाबा पूजे दुनिया सारी जी जोगी दर रंग बरसे,
बल्ले बल्ले जी जोगी दर रंग बरसे,
छावा छावा जी जोगी दर रंग बरसे,

ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ
ਪੌਣਾਹਾਰੀ ਦਾ ਦਰਬਾਰ, ਭਗਤੋ ਖਿੜੀ ਹੋਈ ਗੁਲਜ਼ਾਰ,
ਸੰਗਤ ਬੋਲੇ ਜੈ ਜੈਕਾਰ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l

ਹਰ ਪਾਸੇ ਹੋਈਆਂ ਰੁਸ਼ਨਾਈਆਂ, "ਲੱਗਿਆ ਭਾਰੀ ਮੇਲਾ"
ਵਿੱਚ ਸਰਾਂਵਾਂ ਚੌਂਕੀਆਂ ਲੱਗਣ, "ਹੋਈ ਸ਼ਾਮ ਦੀ ਵੇਲਾ" ll
ਸਾਰੀ ਰਾਤ ਜੈਕਾਰੇ ਲੱਗਣ, ਚਿਮਟਾ ਅਤੇ ਢੋਲਕਾਂ ਵੱਜਣ,
ਭੇਟਾਂ ਗਾ ਸੇਵਕ ਨਾ ਰੱਜਣ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l

ਸੱਜੀਆਂ ਵੇਖ ਦੁਕਾਨਾਂ ਭਗਤੋ, "ਆਉਂਦੇ ਬੜੇ ਨਜ਼ਾਰੇ''
ਰੰਗ ਬਿਰੰਗੀਆਂ ਲਾਈਟਾਂ ਜੱਗਦੀਆਂ, ''ਪੈਂਦੇ ਨੇ ਚਮਕਾਰੇ'' ll
ਹੱਟੀਆਂ ਵਾਲੇ ਹੌਕਾ ਲਾਉਂਦੇ, ਦੇਸੀ ਘਿਓ ਦੇ ਰੋਟ ਬਣਾਉਂਦੇ,
ਲੈ ਜਾਓ ਸੰਗਤਾਂ ਤਾਈਂ ਸੁਣਾਉਂਦੇ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l

ਬਾਬੇ ਦੇ ਦਰਬਾਰ ਦੀ ਮਹਿਮਾ, "ਸੁਣ ਤਰਲੋਚਨ ਆਇਆ"
ਪੱਟੀ ਵਾਲੇ ਗੋਲਡੀ ਤਾਈਂ, ''ਆਪਣੇ ਨਾਲ ਲਿਆਇਆ" ll
ਕਹਿੰਦੇ ਧੰਨ ਧੰਨ ਪੌਣਾਹਾਰੀ, ਜੇਹੜੀ ਸੁੰਦਰ ਗੁਫਾ ਪਿਆਰੀ
ਬਾਬਾ ਪੂਜੇ ਦੁਨੀਆਂ ਸਾਰੀ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l
ਅਪਲ਼ੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (983 downloads)