ਮੇਰੀ ਲੱਗੀ ਪ੍ਰੀਤ ਮਈਆ ਤੋੜਿਓ ਨਾ
ਮੇਰੀ, ਲੱਗੀ, ਪ੍ਰੀਤ, ਮਈਆ ਤੋੜਿਓ ਨਾ ll
ਆਪਣੇ, ਚਰਣੀ, ਲਗਾ ਲਓ, ਮੁਖ ਮੋੜਿਓ ਨਾ ll
ਮੇਰੀ, ਲੱਗੀ, ਪ੍ਰੀਤ ਮਈਆ...........
( ਮਈਆ ਜੀ )
ਸੁਬਹ, ਹੋਈ ਜਦ, ਬਾਗ ਦੇ ਅੰਦਰ, "ਮੂੰਹ ਕਲੀਆਂ ਨੇ ਖੋਲ੍ਹੇ" l
ਬੁਲਬੁਲ, ਹਰੇ, ਭਰੇ ਫੁੱਲਾਂ ਵਿੱਚ, ਨਾਮ ਤੇਰਾ ਹੀ ਟੋਲ੍ਹੇ ll
ਨਾਮ, ਤੇਰਾ ਹੀ ਟੋਲ੍ਹੇ ਮੁਖ 'ਚੋਂ, *ਏਹੀ ਬੋਲ ਬੋਲੇ,
ਮੇਰੀ, ਲੱਗੀ, ਪ੍ਰੀਤ ਮਈਆ..........F
( ਮਈਆ ਜੀ )
ਖੋਟਾ, ਸਿੱਕਾ, ਕੌਣ ਪਛਾਣੇ, "ਛੱਡ ਕੇ ਹੀਰੇ ਪੰਨੇ" l
ਕੇਹੜੇ, ਦਰ ਤੇ, ਜਾਵਾਂ ਦਾਤੀਏ, "ਕੌਣ ਮੇਰੀਆਂ ਮੰਨੇ" ll
ਕੌਣ, ਮੇਰੀਆਂ ਮੰਨੇ ਪੱਥਰ 'ਚੋਂ, ਰੱਬ ਪਾ ਲਿਆ ਧੰਨੇ,
ਮੇਰੀ, ਲੱਗੀ, ਪ੍ਰੀਤ ਮਈਆ..........F
( ਮਈਆ ਜੀ )
ਦਾਤੀ, ਤੇਰਾ, ਭਗਤ ਪਿਆਰਾ, "ਦਰ ਤੇ ਆਣ ਖਲੋਇਆ" l
ਪਾ ਮੇਰੀ, ਝੋਲੀ ਵਿੱਚ ਹਾਸੇ, "ਹੱਸੇ ਨੂੰ ਚਿਰ ਹੋਇਆ" ll
ਹੱਸੇ, ਨੂੰ ਚਿਰ ਹੋਇਆ ਤੇਰੇ, *ਦਰ ਤੇ ਆਣ ਖਲੋਇਆ,
ਮੇਰੀ, ਲੱਗੀ, ਪ੍ਰੀਤ ਮਈਆ.............F
ਅਪਲੋਡਰ- ਅਨਿਲਰਾਮੂਰਤੀਭੋਪਾਲ