तेरे नाम दे व्यापारी रंग चढ़ी जान्दे ने।
योगी नाम दे व्यापारी रंग चढ़ी जान्दे ने।
रंग चढ़ी जान्दे ने, ते सब तरी जान्दे ने।
तेरे / योगी नाम दे... जै हो।
व्यापारी रंग चढ़ी जान्दे ने...
नाल गुरां दे सच्चे दिल तों, प्रीत जिन्हां ने लाई।
हर वेले ने गुरू ओहना दे, रहिंदे आप सहाई।
बाहों फड़ फड़... जै हो..
बाहों फड़ फड़ पार वेखो करी जान्दे ने...
तेरे नाम दे व्यापारी रंग चढ़ी...
विच विदेशां दे जो बैठे, तेरा नाम धिआउंदे।
सोहणी सोहणी फोटो ला के, झंडा खूब सजाउंदे।
लै के चेत दे... जै हो...
लै के चेत दे महीने झंडे चढ़ी जान्दे ने...
तेरे नाम दे व्यापारी रंग चढ़ी...
कदे आउंदे सी पैदल चल के, हुन गड्डियां ने कोल।
गुफा वाले ने रंग चढ़ाए, छड्डी ना कोई थोड़।
तांहीओं बैठ के... जै हो...
तांहीओं बैठ के चालिसा ओहदा पढ़ी जान्दे ने...
तेरे नाम दे व्यापारी रंग चढ़ी...
शाहां दा ओह शाह कहावे, शहन शाह ओहनूं कहिंदे।
दर उत्ते ने जो चल आउंदे, मुँह मंगिया फल लैंदे।
जेठे ऐतवार... जै हो...
जेठे ऐतवार चौंकियां ओह भरी जान्दे ने...
तेरे नाम दे व्यापारी रंग चढ़ी...
ऐसा रंग नाम दा चढ़िया, अलीशा लवे नजारे।
सैम वी दोवें हथ जोड़ के, एहो अर्ज गुजारे।
कर आस पूरी... जै हो...
कर आस पूरी आस लै जो खड़ी जान्दे ने...
तेरे नाम दे व्यापारी रंग चढ़ी...
अपलोडर – अनिलरामूर्ति भोपाल
ਤੇਰੇ ਨਾਮ ਦੇ ਵਪਾਰੀ ਰੰਗ ਚੜ੍ਹੀ ਜਾਂਦੇ ਨੇ ।
ਜੋਗੀ ਨਾਮ ਦੇ ਵਪਾਰੀ ਰੰਗ ਚੜ੍ਹੀ ਜਾਂਦੇ ਨੇ ।
ਰੰਗ ਚੜ੍ਹੀ ਜਾਂਦੇ ਨੇ, ਤੇ ਸਭ ਤਰੀ ਜਾਂਦੇ ਨੇ ।
ਤੇਰੇ / ਜੋਗੀ ਨਾਮ ਦੇ...ਜੈ ਹੋ ।
ਵਪਾਰੀ ਰੰਗ ਚੜ੍ਹੀ ਜਾਂਦੇ ਨੇ...
ਨਾਲ ਗੁਰਾਂ ਦੇ ਸੱਚੇ ਦਿਲ ਤੋਂ, ਪ੍ਰੀਤ ਜਿਹਨਾਂ ਨੇ ਲਾਈ ।
ਹਰ ਵੇਲੇ ਨੇ ਗੁਰੂ ਓਹਨਾਂ ਦੇ, ਰਹਿੰਦੇ ਆਪ ਸਹਾਈ ।
ਬਾਂਹੋਂ ਫੜ੍ਹ ਫੜ੍ਹ...ਜੈ ਹੋ..
ਬਾਂਹੋਂ ਫੜ੍ਹ ਫੜ੍ਹ ਪਾਰ ਵੇਖੋ ਕਰੀ ਜਾਂਦੇ ਨੇ...
ਤੇਰੇ ਨਾਮ ਦੇ ਵਪਾਰੀ ਰੰਗ ਚੜ੍ਹੀ...
ਵਿੱਚ ਵਿਦੇਸ਼ਾਂ ਦੇ ਜੋ ਬੈਠੇ, ਤੇਰਾ ਨਾਮ ਧਿਆਉਂਦੇ ।
ਸੋਹਣੀ ਸੋਹਣੀ ਫ਼ੋਟੋ ਲਾ ਕੇ, ਝੰਡਾ ਖ਼ੂਬ ਸਜਾਉਂਦੇ ।
ਲੈ ਕੇ ਚੇਤ ਦੇ...ਜੈ ਹੋ...
ਲੈ ਕੇ ਚੇਤ ਦੇ ਮਹੀਨੇ ਝੰਡੇ ਚੜ੍ਹੀ ਜਾਂਦੇ ਨੇ...
ਤੇਰੇ ਨਾਮ ਦੇ ਵਪਾਰੀ ਰੰਗ ਚੜ੍ਹੀ...
ਕਦੇ ਆਉਂਦੇ ਸੀ ਪੈਦਲ ਚੱਲ ਕੇ, ਹੁਣ ਗੱਡੀਆਂ ਨੇ ਕੋਲ ।
ਗੁਫ਼ਾ ਵਾਲੇ ਨੇ ਰੰਗ ਚੜ੍ਹਾਏ, ਛੱਡੀ ਨਾ ਕੋਈ ਥੋੜ ।
ਤਾਂਹੀਓਂ ਬੈਠ ਕੇ...ਜੈ ਹੋ...
ਤਾਂਹੀਓਂ ਬੈਠ ਕੇ ਚਾਲੀਸਾ ਓਹਦਾ ਪੜ੍ਹੀ ਜਾਂਦੇ ਨੇ...
ਤੇਰੇ ਨਾਮ ਦੇ ਵਪਾਰੀ ਰੰਗ ਚੜ੍ਹੀ...
ਸ਼ਾਹਾਂ ਦਾ ਓਹ ਸ਼ਾਹ ਕਹਾਵੇ, ਸ਼ਹਿਨ ਸ਼ਾਹ ਓਹਨੂੰ ਕਹਿੰਦੇ ।
ਦਰ ਉੱਤੇ ਨੇ ਜੋ ਚੱਲ ਆਉਂਦੇ, ਮੂੰਹ ਮੰਗਿਆ ਫ਼ਲ ਲੈਂਦੇ ।
ਜੇਠੇ ਐਤਵਾਰ...ਜੈ ਹੋ...
ਜੇਠੇ ਐਤਵਾਰ ਚੌਂਕੀਆਂ ਓਹ ਭਰੀ ਜਾਂਦੇ ਨੇ...
ਤੇਰੇ ਨਾਮ ਦੇ ਵਪਾਰੀ ਰੰਗ ਚੜ੍ਹੀ...
ਐਸਾ ਰੰਗ ਨਾਮ ਦਾ ਚੜ੍ਹਿਆ, ਅਲੀਸ਼ਾ ਲਵੇ ਨਜ਼ਾਰੇ ।
ਸੈਮ ਵੀ ਦੋਵੇਂ ਹੱਥ ਜੋੜ ਕੇ, ਏਹੋ ਅਰਜ਼ ਗੁਜ਼ਾਰੇ ।
ਕਰ ਆਸ ਪੂਰੀ...ਜੈ ਹੋ...
ਕਰ ਆਸ ਪੂਰੀ ਆਸ ਲੈ ਜੋ ਖੜੀ ਜਾਂਦੇ ਨੇ...
ਤੇਰੇ ਨਾਮ ਦੇ ਵਪਾਰੀ ਰੰਗ ਚੜ੍ਹੀ...
ਅਪਲੋਡਰ- ਅਨਿਲਰਾਮੂਰਤੀਭੋਪਾਲ