ਬੱਲੇ ਬੱਲੇ, ਸ਼ਿੰਗਾਰ ਸੋਹਣਾ, ਲੱਗੇ ਦਾਤੀ ਦਾ

ਸ਼ਿੰਗਾਰ ਸੋਹਣਾ ਲੱਗੇ ਦਾਤੀ ਦਾ  
======================
ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ, ਲੱਗੇ ਦਾਤੀ ਦਾ l
ਹੋ ਛਾਵਾ ਛਾਵਾ, ਸ਼ਿੰਗਾਰ ਸੋਹਣਾ, ਲੱਗੇ ਦਾਤੀ ਦਾ ll
ਲਾਲ ਚੁੰਨਰੀ* ਤੇ, ਲਾਲ ਲਾਲ ਚੂੜਾ,
ਸ਼ਿੰਗਾਰ ਸੋਹਣਾ, ਲੱਗੇ ਦਾਤੀ ਦਾ l
ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਬਈ ਜਾਗੇ ਦੀ, ਵਧਾਈ ਸਭ ਨੂੰ l
ਹੋ ਛਾਵਾ ਛਾਵਾ, ਬਈ ਜਾਗੇ ਦੀ, ਵਧਾਈ ਸਭ ਨੂੰ ll
ਨੱਚ ਨੱਚ ਕੇ*, ਮਾਈ ਨੂੰ ਮਨਾਉਣਾ,
ਜਾਗੇ ਦੀ, ਵਧਾਈ ਸਭ ਨੂੰ l
ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਬਈ ਲੰਗਰ, ਲਗਾਏ ਦਾਤੀ ਨੇ l
ਹੋ ਛਾਵਾ ਛਾਵਾ, ਬਈ ਲੰਗਰ, ਲਗਾਏ ਦਾਤੀ ਨੇ ll
ਛੋਲੇ ਪੂਰੀਆਂ ਤੇ*, ਲਾਲ ਲਾਲ ਹਲਵਾ,
ਲੰਗਰ, ਲਗਾਏ ਦਾਤੀ ਨੇ l
ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਮਾਂ ਕੰਜ਼ਕਾਂ 'ਚ, ਆਪ ਖੇਡਦੀ l
ਹੋ ਛਾਵਾ ਛਾਵਾ, ਮਾਂ ਕੰਜ਼ਕਾਂ 'ਚ, ਆਪ ਖੇਡਦੀ ll
ਪੀਂਘਾਂ ਝੂਹਟਦੀਆਂ*, ਸੱਤੋਂ ਭੈਣਾਂ,
ਕੰਜ਼ਕਾਂ 'ਚ, ਆਪ ਖੇਡਦੀ l
ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਬਈ ਤਾੜੀਆਂ, ਵਜਾਓ ਭਗਤੋ l
ਹੋ ਛਾਵਾ ਛਾਵਾ, ਬਈ ਤਾੜੀਆਂ, ਵਜਾਓ ਭਗਤੋ ll
ਸ਼ੇਰਾਂ ਵਾਲੀ ਮਾਂ* ਦਾ, ਅੱਜ ਜਗਰਾਤਾ,
ਤਾੜੀਆਂ, ਵਜਾਓ ਭਗਤੋ l
ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਜੈਕਾਰੇ, ਤੁਸੀਂ ਲਾਓ ਭਗਤੋ l
ਹੋ ਛਾਵਾ ਛਾਵਾ, ਜੈਕਾਰੇ, ਤੁਸੀਂ ਲਾਓ ਭਗਤੋ ll
ਜੋਤਾਂ ਵਾਲੀ ਮਾਂ* ਨੇ, ਦਰਸ਼ ਦਿਖਾਉਣਾ,
ਜੈਕਾਰੇ, ਤੁਸੀਂ ਲਾਓ ਭਗਤੋ l
ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਬਈ ਮਈਆ ਦੇ, ਨਰਾਤੇ ਆ ਗਏ l
ਹੋ ਛਾਵਾ ਛਾਵਾ, ਬਈ ਮਈਆ ਦੇ, ਨਰਾਤੇ ਆ ਗਏ ll
ਘਰ ਘਰ ਵਿੱਚ*, ਹੋਣ ਜਗਰਾਤੇ,
ਮਈਆ ਦੇ, ਨਰਾਤੇ ਆ ਗਏ l
ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਬਈ ਖੁਸ਼ੀਆਂ, ਮਨਾਓ ਭਗਤੋ l
ਹੋ ਛਾਵਾ ਛਾਵਾ, ਬਈ ਖੁਸ਼ੀਆਂ, ਮਨਾਓ ਭਗਤੋ l
ਸੋਹਣੇ ਫੁੱਲਾਂ ਨਾਲ*, ਸੱਜਿਆ ਦਵਾਰਾ,
ਖੁਸ਼ੀਆਂ, ਮਨਾਓ ਭਗਤੋ l
ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,

ਹੋ ਬੱਲੇ ਬੱਲੇ, ਗੁਫ਼ਾ ਦੇ ਵਿੱਚ, ਮਈਆ ਆ ਗਈ l
ਹੋ ਛਾਵਾ ਛਾਵਾ, ਗੁਫ਼ਾ ਦੇ ਵਿੱਚ, ਮਈਆ ਆ ਗਈ ll
ਸਾਰੇ ਰੱਜ ਰੱਜ*, ਦਰਸ਼ਨ ਪਾਓ,
ਗੁਫ਼ਾ ਦੇ ਵਿੱਚ, ਮਈਆ ਆ ਗਈ l
ਹੋ ਬੱਲੇ ਬੱਲੇ, ਸ਼ਿੰਗਾਰ ਸੋਹਣਾ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (235 downloads)