हथा विच चिमटा हॉवे पैरी खडावा हॉवे,
मोड़े सजाई झोली सिर ते ज्टावा सोहवे,
तिलक वी मथे ते लगाउना पौनाहरिया,
चौंकी विच छेती जी औना पौनाहारियां
गलती जे हॉवे साथो कर देवी माफ़ असानु,
हॉवे जे गुसा गिला भगता दे नाल तुसा नु,
मन विचो चाहिदा भुलाउना पौनाहारियां,
चौंकी विच छेती जी औना पौनाहारियां
भगता ते बाबा तेरी मेहर दी छईयां हॉवे,
आवे जो चरनी तेरे जग दा ठुकराया हॉवे,
चाहिदा नि होर ठुकराना पौनाहारियां,
चौंकी विच छेती जी औना पौनाहारियां
मौजी पुर वाले वांगु मैं भी तर जावा बाबा,
तेरे जी औनदियां ही तकदे आ राह्वा बाबा,
वालिये नु चरनी लगाउना पौनाहारिया,
चौंकी विच छेती जी औना पौनाहारियां
ਹੱਥਾਂ ਵਿੱਚ ਚਿਮਟਾ ਹੋਵੇ, ਪੈਰੀਂ ਖੜਾਵਾਂ ਹੋਵੇ l
ਮੌਂਢੇ ਸਜਾਈ ਝੋਲੀ, ਸਿਰ ਤੇ ਜਟਾਵਾਂ ਸੋਹਵੇ ll
ਤਿਲਕ ਵੀ ਮੱਥੇ ਤੇ, ਲਗਾਉਣਾ ਪੌਣਾਹਾਰੀਆ,
'ਚੌਂਕੀ ਵਿੱਚ ਛੇਤੀ, ਜੀ ਆਉਣਾ ਪੌਣਾਹਾਰੀਆ xll'
ਗਲਤੀ ਜੇ ਹੋਵੇ ਸਾਥੋਂ, ਕਰ ਦੇਵੀ ਮਾਫ ਅਸਾਂਨੂੰ,
ਹੋਵੇ ਜੇ ਗੁੱਸਾ ਗਿਲਾ, ਭਗਤਾਂ ਦੇ ਨਾਲ ਤੁਸਾਂ ਨੂੰ ll
ਮਨ ਵਿੱਚੋਂ ਚਾਹੀਦਾ, ਭੁਲਾਉਣਾ ਪੌਣਾਹਾਰੀਆ,
'ਚੌਂਕੀ ਵਿੱਚ ਛੇਤੀ, ਜੀ ਆਉਣਾ ਪੌਣਾਹਾਰੀਆ xll'
ਭਗਤਾਂ ਤੇ ਬਾਬਾ ਤੇਰੀ, ਮੇਹਰ ਦੀ ਛਾਇਆ ਹੋਵੇ,
ਆਵੇ ਜੋ ਚਰਣੀ ਤੇਰੇ, ਜੱਗ ਦਾ ਠੁਕਰਾਇਆ ਹੋਵੇ ll
ਚਾਹੀਦਾ ਨੀ ਹੋਰ, ਠੁਕਰਾਣਾ ਪੌਣਾਹਾਰੀਆ,
'ਚੌਂਕੀ ਵਿੱਚ ਛੇਤੀ, ਜੀ ਆਉਣਾ ਪੌਣਾਹਾਰੀਆ xll'
ਮੌਜੀ ਪੁਰ ਵਾਲੇ ਵਾਂਗੂ, ਮੈਂ ਵੀ ਤਰ ਜਾਵਾਂ ਬਾਬਾ,
ਤੇਰੇ ਜੀ ਆਉਣ ਦੀਆਂ ਹੀ, ਤੱਕਦੇ ਹਾਂ ਰਾਹਵਾਂ ਬਾਬਾ ll
ਵਾਲੀਏ ਨੂੰ ਚਰਣੀ, ਲਗਾਉਣਾ ਪੌਣਾਹਾਰੀਆ,
'ਚੌਂਕੀ ਵਿੱਚ ਛੇਤੀ, ਜੀ ਆਉਣਾ ਪੌਣਾਹਾਰੀਆ xll'
ਅਪਲੋਡਰ- ਅਨਿਲਰਾਮੂਰਤੀਭੋਪਾਲ