ਦੱਸਿਓ ਬਾਬਾ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਦੱਸਿਓ ਜੋਗੀ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਹੋ ਸੁੱਖਾ ਦੀ ਤੇ ਗੱਲ ਛੱਡ,
ਦੁੱਖ ਕਿੰਨੇ ਰਹਿੰਦੇ....
ਅਰਸ਼ ਫ਼ਰਸ਼ ਦੀ ਖ਼ਬਰ ਹੈ ਤੈਨੂੰ,
ਸਭ ਕੁੱਛ ਆਉਂਦਾ ਨਜਰ ਏ ਤੈਨੂੰ,
ਪਰ ਭੋਰਾ ਨਾ ਸਬਰ ਹੈ ਮੈਨੂੰ,
ਤਾਹੀਓਂ ਧੱਕੇ ਪੈਂਦੇ,
ਦੱਸਿਓ ਬਾਬਾ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਦੱਸਿਓ ਜੋਗੀ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਹੋ ਸੁੱਖਾ ਦੀ ਤੇ ਗੱਲ ਛੱਡ,
ਦੁੱਖ ਕਿੰਨੇ ਰਹਿੰਦੇ....
ਨਜ਼ਰ ਮੇਹਰ ਦੀ ਮਾਰ ਕੇ ਦੱਸੋ,
ਹਰ ਇਕ ਗੱਲ ਵਿਚਾਰ ਕੇ ਦੱਸੋ,
ਮੁੱਖ ਚੋ ਕੁਛ ਉਚਾਰ ਕੇ ਦੱਸੋ,
ਬੋਲ ਬੜੇ ਨੇ ਮਹਿੰਗੇ,
ਦੱਸਿਓ ਬਾਬਾ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਦੱਸਿਓ ਜੋਗੀ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਹੋ ਸੁੱਖਾ ਦੀ ਤੇ ਗੱਲ ਛੱਡ,
ਦੁੱਖ ਕਿੰਨੇ ਰਹਿੰਦੇ....
ਲੇਖਾ ਵਿੱਚ ਕੀ ਲਿਖਿਆ ਸਾਡੇ,
ਦੱਸ ਜਾ ਸਾਨੂੰ ਹੋ ਕੇ ਲਾਗੇ,
ਕਦੋ ਨੇ ਮੁਕਣੇ ਦੁਖੜੇ ਸਾਡੇ,
ਮਰ ਨਾ ਜਾਈਏ ਸਹਿੰਦੇ,
ਦੱਸਿਓ ਬਾਬਾ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਦੱਸਿਓ ਜੋਗੀ ਜੀ ਮੇਰੇ ਲੇਖ ਕੀ ਨੇ ਕਹਿੰਦੇ,
ਹੋ ਸੁੱਖਾ ਦੀ ਤੇ ਗੱਲ ਛੱਡ,
ਦੁੱਖ ਕਿੰਨੇ ਰਹਿੰਦੇ....