जोगिया सुनहरी जटां वालेया

ਜੋਗੀਆ, ਸੁਨਹਿਰੀ ਜਟਾਂ ਵਾਲਿਆ
ਮੈਂ ਤੇਰੀ, ਕਮਲੀ ਹੋ ਗਈ ਆਂ ll
ਜੋਗੀਆ, ਸੁਨਹਿਰੀ ਜਟਾਂ ਵਾਲਿਆ
ਮੈਂ ਤੇਰੀ, ਨੌਕਰ ਹੋ ਗਈ ਆਂ ll
*ਚਰਨਾਂ ਦੇ ਨਾਲ ਲਾ ਲੈ ll,
ਦਰ ਤੇਰੇ, ਆਣ ਖ਼ਲੋ ਗਈ ਆਂ,,, ( ਜੈ ਬਾਬੇ ਦੀ )
ਜੋਗੀਆ, ਸੁਨਹਿਰੀ,,,,,,,,,,,,,,,,,,,,,,

*ਮੈਂ ਤਾਂ ਤੇਰੀ ਹੋ ਗਈ ਜੋਗੀਆ,
"ਤੂੰ ਵੀ ਹੋ ਜਾ ਮੇਰਾ" l
ਰਤਨੋ ਲੁਹਾਰੀ ਵਾਂਗੂ ਮੈਨੂੰ ਵੀ,
"ਦਰਸ਼ਨ ਹੋ ਜਾਏ ਤੇਰਾ" ll
*ਖ਼ੈਰ ਝੋਲੀ ਵਿੱਚ ਪਾ ਦੇ ll,
ਬੜੀਆਂ, ਦੇਰਾਂ ਹੋ ਗਈ ਆਂ,,, ( ਜੈ ਬਾਬੇ ਦੀ )  
ਜੋਗੀਆ, ਸੁਨਹਿਰੀ,,,,,,,,,,,,,,,,,,,,

*ਨਾਮ ਤੇਰੇ ਦੀ ਰੰਗਤ ਬਾਬਾ, "ਮੈਨੂੰ ਵੀ ਚੜ੍ਹ ਜਾਵੇ" l
ਜਿਥੇ ਮੱਥਾ ਟੇਕਾਂ ਜੋਗੀਆ, "ਤੂੰ ਹੀ ਨਜ਼ਰ ਮੈਨੂੰ ਆਵੇ" ll
*ਨਿੱਤ ਹੈ ਜੋਤ ਜਗਾਉਂਦੇ, ਦਰ ਤੇ ਰੋਟ ਚੜ੍ਹਾਉਂਦੇ,
ਜਿਹਨਾਂ ਤੇ, ਮੇਹਰਾਂ ਹੋ ਗਈ ਆਂ,,, ( ਜੈ ਬਾਬੇ ਦੀ )  
ਜੋਗੀਆ, ਸੁਨਹਿਰੀ,,,,,,,,,,,,,,,,,,,,

*ਐਤਵਾਰ ਨੂੰ ਰੋਟ ਬਣਾ ਕੇ, "ਸੰਗਤਾਂ ਨੂੰ ਵਰਤਾਵਾਂ" l
ਗੁਫ਼ਾ ਤੇਰੀ ਤੇ ਆ ਕੇ ਬਾਬਾ, "ਦਰਸ਼ਨ ਤੇਰਾ ਪਾਵਾਂ" ll
*ਸੁਣ ਵੇ ਧੂਣੇ ਵਾਲਿਆ ਬਾਬਾ ll,
ਭੇਟਾਂ ਤੇਰੀਆਂ ਹੀ ਗਾਉਂਦੀ ਆਂ,,, ( ਜੈ ਬਾਬੇ ਦੀ )  
ਜੋਗੀਆ, ਸੁਨਹਿਰੀ,,,,,,,,,,,,,,,,,,,,

*ਸਾਰੀ ਦੁਨੀਆਂ ਛੱਡ ਕੇ ਬਾਬਾ ਜੀ,
"ਦਰ ਮੈਂ ਮੱਲ੍ਹ ਲਿਆ ਤੇਰਾ" l
ਸੋਹਣੀ ਪੱਟੀ ਵਾਲੇ ਵਾਂਗੂ,
"ਤਾਰ ਦਿਓ ਮੇਰਾ ਬੇੜਾ" ll
*ਤੇਰੇ ਨਾਲ ਪ੍ਰੀਤਾਂ ਪਾ ਕੇ ll,
ਬੂਹੇ, ਦੁੱਖ ਦੇ ਢੋਹ ਗਈ ਆਂ,,, ( ਜੈ ਬਾਬੇ ਦੀ )  
ਜੋਗੀਆ, ਸੁਨਹਿਰੀ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (545 downloads)