ਚੰਗਾ ਲੱਗਦਾ ਬਾਬਾ ਜੀ ਤੇਰਾ ਨਾਂਅ

ਚੰਗਾ ਲੱਗਦਾ ਬਾਬਾ ਜੀ ਤੇਰਾ ਨਾਂਅ
=========================
ਚੰਗਾ, ਲੱਗਦਾ ਬਾਬਾ ਜੀ, ਤੇਰਾ ਨਾਂਅ,
ਮੈਂ ਹਰ ਵੇਲੇ, ਤਾਂ ਜੱਪਦੀ ll
ਚੰਗਾ, ਲੱਗਦਾ ਜੋਗੀ ਜੀ, ਤੇਰਾ ਨਾਂਅ,
ਮੈਂ ਹਰ ਵੇਲੇ, ਰਹਾਂ ਜੱਪਦੀ l
^ਮੈਂ ਹਰ ਵੇਲੇ, ਤਾਂ ਜੱਪਦੀ,
ਮੈਂ ਹਰ ਵੇਲੇ, ਰਹਾਂ ਜੱਪਦੀ l
ਰੱਖੀ, ਬੱਚਿਆਂ ਤੇ, ਮੇਹਰਾਂ ਵਾਲੀ ਛਾਂ,
ਮੈਂ ਹਰ ਵੇਲੇ, ਤਾਂ ਜੱਪਦੀ,,,
ਚੰਗਾ, ਲੱਗਦਾ ਬਾਬਾ ਜੀ,,,,,,,,,,,,,,,,,,
^
ਸੋਹਣੀਆਂ, ਜਟਾਵਾਂ ਮੱਥੇ, ਉੱਤੇ ਟਿੱਕਾ ਸੱਜਦਾ l
ਨਾਮ ਤੇਰਾ, ਜੋਗੀ ਸ਼ਹਿਦ, ਨਾਲੋਂ ਮਿੱਠਾ ਲੱਗਦਾ ll
ਤੇਰੀ, ਮੂਰਤੀ ਨੂੰ, ਸੱਜ਼ਦਾ ਕਰਾਂ,
ਮੈਂ ਹਰ ਵੇਲੇ, ਤਾਂ ਜੱਪਦੀ,,,
ਚੰਗਾ, ਲੱਗਦਾ ਬਾਬਾ ਜੀ,,,,,,,,,,,,,,,,,,
^
ਮਿੱਠੇ ਮਿੱਠੇ, ਰੋਟ ਜੋਗੀ, ਤੇਰੇ ਲਈ ਬਣਾਉਂਦੀ ਆਂ l
ਜੋਤ, ਜਗਾ ਕੇ ਤੇਰੀ, ਆਰਤੀ ਮੈਂ ਗਾਉਂਦੀ ਆਂ ll
ਜਾ ਕੇ, ਮੰਦਿਰਾਂ 'ਚ, ਸੇਵਾ ਮੈਂ ਕਰਾਂ,
ਮੈਂ ਹਰ ਵੇਲੇ, ਤਾਂ ਜੱਪਦੀ,,,
ਚੰਗਾ, ਲੱਗਦਾ ਬਾਬਾ ਜੀ,,,,,,,,,,,,,,,,,,
^
ਨਾਮ, ਤੇਰੇ ਦੇ ਵਿੱਚ, ਚੋਲਾ ਹੈ ਰੰਗਾ ਲਿਆ l
ਸੋਹਣੀ, ਪੱਟੀ ਵਾਲੇ ਨੂੰ, ਤੁਸੀਂ ਆਪਣਾ ਬਣਾ ਲਿਆ ll
ਦਿੱਤੀ, ਚਰਨਾਂ 'ਚ, ਬੱਚਿਆਂ ਨੂੰ ਥਾਂ,  
ਮੈਂ ਹਰ ਵੇਲੇ, ਤਾਂ ਜੱਪਦੀ,,,
ਚੰਗਾ, ਲੱਗਦਾ ਬਾਬਾ ਜੀ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (171 downloads)