गुफ़ा तेरी दे गेढ़े

ਰੂਹ ਰੱਜਦੀ ਨਹੀਂ ਮੇਰੀ, ਜੋਗੀਆ ਦਰਸ਼ਨ ਕਰਕੇ ਤੇਰੇ ll
ਜੀ ਕਰਦਾ ll ਲਾਈਂ ਜਾਵਾਂ, ਜੋਗੀਆ ਗੁਫ਼ਾ ਤੇਰੀ ਦੇ ਗੇੜੇ ll

ਵਿੱਚ ਪਹਾੜਾਂ, ਗੁਫ਼ਾ ਤੇਰੀ ਦਾ, ਜੰਨਤ ਜੇਹਾ ਨਜ਼ਾਰਾ l
ਏਸੇ ਕਰਕੇ, ਗੁਫ਼ਾ ਤੇਰੀ ਤੇ, ਝੁੱਕਦਾ ਏ ਜੱਗ ਸਾਰਾ ll
ਮੈਂ ਸਾਰਾ, ਜੱਗ ਛੱਡ ਕੇ ll, ਹੁਣ ਆ ਬੈਠਾ ਤੇਰੇ ਵੇਹੜੇ,,,
ਜੀ ਕਰਦਾ ll ਲਾਈਂ ਜਾਵਾਂ,,,,,,,,,,,,,,,,,,,,,,,,,,,,,,

ਜਟਾਧਾਰੀ ਮੇਰਾ, ਸਿੰਗੀਆਂ ਵਾਲਾ, ਸਭ ਦੇ ਕਸ਼ਟ ਮਿਟਾਵੇ l
ਖ਼ਾਲੀ ਨਹੀਂ ਕੋਈ, ਮੁੜ ਕੇ ਆਇਆ, ਜੋ ਵੀ ਦਰ ਤੇ ਜਾਵੇ ll
ਤੂੰ ਝੋਲੀਆਂ, ਭਰਦਾ ਏ ll, ਨਾਲੇ ਤਾਰੇ ਪਲ ਵਿੱਚ ਬੇੜੇ,,,
ਜੀ ਕਰਦਾ ll ਲਾਈਂ ਜਾਵਾਂ,,,,,,,,,,,,,,,,,,,,,,,,,,,,,,

ਐਸਾ ਰੰਗ ਹੈ, ਰੰਗਦਾ ਬਾਬਾ, ਮੁੜ ਕੇ ਰੰਗ ਨਹੀਂਓਂ ਲਹਿੰਦਾ l
ਆ ਜਾਓ ਜੀਹਨੇ, ਰੰਗ ਰੰਗਵਾਉਣਾ, ਤਾਜ਼ ਨਗੀਨਾ ਕਹਿੰਦਾ ll
ਰਹਿਮਤ ਦਾ, ਹੱਥ ਸਿਰ ਤੇ ll,ਧਰ ਕੇ ਕਰਦਾ ਸਭ ਨਬੇੜੇ,,,
ਜੀ ਕਰਦਾ ll ਲਾਈਂ ਜਾਵਾਂ,,,,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (472 downloads)