जय बाबे दी बोल

ਜੈ ਬਾਬੇ ਦੀ ਬੋਲ ਭਗਤਾ, ਜੈ ਬਾਬੇ ਦੀ ਬੋਲ ll
ਜਨਮ ਜਨਮ ਦੇ, ਪਾਪ ਕੱਟਣਗੇ,,, ll,
ਮਨ ਦਾ ਦਰਪਣ ਖੋਲ੍ਹ,,,
ਜੈ ਬਾਬੇ ਦੀ ਬੋਲ ਭਗਤਾ,,,,,,,,,,,,,,,,

ਜਿੱਥੇ ਜੋਤ, ਜਗੇ ਬਾਬੇ ਦੀ, "ਬਾਬਾ ਫੇਰਾ ਪਾਵੇ" l
ਸ਼ਰਧਾ ਨਾਲ, ਜੋ ਰੋਟ ਚੜ੍ਹਾਵੇ, "ਦੁੱਖ ਕਦੇ ਨਾ ਆਵੇ"  ll
ਮੋਹ ਮਾਇਆ ਵਿੱਚ, ਫੱਸ ਕੇ ਬੰਦੇ,,, ll,
ਆਪਣਾ ਆਪ ਨਾ ਰੋਲ਼,,,
ਜੈ ਬਾਬੇ ਦੀ ਬੋਲ ਭਗਤਾ,,,,,,,,,,,,,,,,

ਰੋਗ ਸੋਗ, ਸੰਤਾਪ ਮਿਟਾਵੇ, "ਬਾਬਾ ਚਿਮਟੇ ਵਾਲਾ" l
ਸਭ ਭਗਤਾਂ ਦੀ, ਆਸ ਪੁਜਾਵੇ, "ਸੁੰਦਰ ਗੁਫ਼ਾ ਵਾਲਾ" ll
ਇੱਕ ਵਾਰੀ ਤੂੰ, ਬੋਲ ਜੈਕਾਰਾ,,, ll,
ਹੋ ਨਾ ਡਾਂਵਾਂਡੋਲ,,,
ਜੈ ਬਾਬੇ ਦੀ ਬੋਲ ਭਗਤਾ,,,,,,,,,,,,,,,,

ਚਿਮਟੇ ਵਾਲਾ, ਸਿੰਗੀਆਂ ਵਾਲਾ, "ਬਾਬਾ ਧੂਣੇ ਵਾਲਾ" l
ਆਪਣੇ ਭਗਤਾਂ, ਦੀ ਕਿਸਮਤ ਦਾ, "ਜੋਗੀ ਖੋਲ੍ਹੇ ਤਾਲਾ" ll
ਚਰਨਾਂ ਦਾ, ਚਰਨਾਮਤ ਪੀ ਲੈ,,, ll,
ਬਹਿ ਚਰਨਾਂ ਦੇ ਕੋਲ,,,
ਜੈ ਬਾਬੇ ਦੀ ਬੋਲ ਭਗਤਾ,,,,,,,,,,,,,,,,

ਸੱਚੀ ਸ਼ਰਧਾ, ਨਾਲ ਜੋ ਭਗਤੋ, "ਦਰ ਬਾਬੇ ਦੇ ਆਵੇ" l
ਕੈਲਾਸ਼ ਨਾਥ ਕਹੇ, ਮੂੰਹ ਮੰਗਿਆ ਫ਼ਲ, "ਬਾਬਾ ਜੀ ਤੋਂ ਪਾਵੇ" ll
ਏਹ ਜੀਵਨ, ਅਨਮੋਲ ਹੈ ਬੰਦਿਆ,,, ll,
*ਮਿੱਟੀ ਵਿੱਚ ਨਾ ਰੋਲ਼,,,
ਜੈ ਬਾਬੇ ਦੀ ਬੋਲ ਭਗਤਾ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (512 downloads)