ਮਈਆ ਨੇ ਸਾਨੂੰ ਚਿੱਠੀਆਂ ਪਾਈਆਂ
=======================
ਚਿੱਠੀਆਂ... ਪਾਈਆਂ...
ਮਈਆ ਨੇ ਸਾਨੂੰ, ਚਿੱਠੀਆਂ ਪਾਈਆਂ ॥
( ਜੈ ਮਾਂ, ਜੈ ਮਾਂ )
ਚਿੱਠੀਆਂ, ਮਾਂ ਦੇ ਦਰ ਤੋਂ,
ਲਿੱਖ, ਭਗਤਾਂ ਵੱਲ ਆਈਆਂ ।
ਭਗਤਾਂ ਨੇ, ਪੜ੍ਹ ਚਿੱਠੀਆਂ,
ਚੁੰਮ, ਮੱਥੇ ਨਾਲ ਲਾਈਆਂ ॥
ਲੈ ਕੇ, ਚਿੱਠੀਆਂ, ਲੰਗੂਰ ਵੀਰ ਆਇਆ ਏ,
ਜੋਤਾਂ, ਵਾਲੀ ਮਾਂ ਦਾ, ਹੁਕਮ ਵਜਾਇਆ ਏ ॥
ਚਿੱਠੀ, ਵਿੱਚਲੀ ਜੋ ਬਾਤ,
ਮਾਂ ਨੇ, ਕੀਤਾ ਸਾਨੂੰ ਯਾਦ,
ਸਾਰੇ, ਭਗਤਾਂ ਨੂੰ, ਪੜ੍ਹ ਕੇ ਸੁਣਾਈਆਂ...
ਚਿੱਠੀਆਂ, ਮਾਂ ਦੇ ਦਰ ਤੋਂ, ਲਿੱਖ ਭਗਤਾਂ...
ਮਸਾਂ ਮਸਾਂ, ਘੜੀ, ਆਈ ਏ ਬਹਾਰ ਦੀ,
ਮਈਆ, ਆਪਣੇ, ਪਿਆਰਿਆਂ ਨੂੰ ਤਾਰਦੀ ॥
ਚਲੋ, ਮਈਆ ਦਰ ਜਾਣਾ,
ਵੇਲਾ, ਹੱਥ ਨਹੀਓਂ ਆਣਾ,
ਐਵੇਂ ਕਰਿਓ ਨਾ, ਬੇ-ਪ੍ਰ੍ਵਾਹੀਆਂ...
ਚਿੱਠੀਆਂ, ਮਾਂ ਦੇ ਦਰ ਤੋਂ, ਲਿੱਖ ਭਗਤਾਂ...
ਸਾਨੂੰ, ਭੇਜਿਆ, ਬੁਲਾਵਾ ਸਰਕਾਰ ਨੇ,
ਛੇਤੀ, ਚਲੋ ਜੀਹਨੇ, ਕਰਨੇ ਦੀਦਾਰ ਨੇ ॥
ਰੰਗੀਲਾ, ਖੜਾ ਏ ਤਿਆਰ,
ਲਿਆ, ਗੱਡੀ ਨੂੰ ਸ਼ਿੰਗਾਰ,
ਛੇਤੀ, ਚੱਲੋ ਕਾਹਨੂੰ, ਦੇਰੀਆਂ ਨੇ ਲਾਈਆਂ
ਚਿੱਠੀਆਂ, ਮਾਂ ਦੇ ਦਰ ਤੋਂ, ਲਿੱਖ ਭਗਤਾਂ...