तैनू किथे मैं बिठावां पौणाहारिया घर मेरा निक्का जेहा

तैनूं कित्थे मैं बिठावां पौणहारीआ, घर मेरा निक्का जेहा।
किथ्थे झंडा मैं झुलावां पौणहारीआ, घर मेरा निक्का जेहा॥
पौणा हारीआ, सिद्ध जोगीआ।
किथ्थे जग्ग मैं रचावां पौणहारीआ, घर मेरा निक्का जेहा...
तैनूं कित्थे मैं बिठावां...

कई वारी दिल करदा तेरी, चौंकी घरे बुलावां।
साध संगत नूं घल्ल बुलावे, तेरा जस्स ध्यावां॥
किथ्थे बिठा के मैं लंगर छकावां, घर मेरा निक्का जेहा...
तैनूं कित्थे मैं बिठावां...

दिल विच वड्डियां रीझां बाबा, जग्गन तेरे रचाऊण दियां।
तेरे काज रचा के बाबा, जस्स संगत तों पाऊण दियां॥
तेरे दर तों ए खुशियां चाहवां, घर मेरा निक्का जेहा...
तैनूं कित्थे मैं बिठावां...

मेरे घर वी करके बाबा, मोर सवारी आवीं।
दिल विच तांघां वड्डियां मेरे, बूहे तेल चुआवीं॥
वड्डे भागां वाली मैं वी कहावां, घर मेरा निक्का जेहा...
तैनूं कित्थे मैं बिठावां...

होण जे कारज पूरे तेरे, रोट चढ़ा के आवां।
आ के करां डंडौत वंदना, नंगे पैरीं आवां॥
घर मेरा तूं शोभा दे सिद्ध जोगीआ, रंग करां चिट्टा जेहा...
तैनूं कित्थे मैं बिठावां...

गुरदेव चहल जो रखण भरोसा, जोगी काज संवारे।
साहिब चहल जोगी लੜ लग्गियां, हो जाण वारे निआरे॥
तेरे चिम्टे नूं घुंघरू लुआवां, नच्चां मैं ला के टिका जेहा...
तैनूं कित्थे मैं बिठावां...

जोगी आ नी गिया, फेरा पा नी गिया।
साडे घर च रौनकां ला नी गिया॥
गिद्धा पा दियो कुड़ियो, जै जै गा दियो कुड़ियो॥
सानूं नच्चण दी जाच सिखा नी गिया...
साडे घर च रौनकां ला नी गिया॥

अपलोडर – अनिलरामूर्तीभोपाल


ਤੈਨੂੰ ਕਿੱਥੇ ਮੈਂ ਬਿਠਾਵਾਂ ਪੌਣਾਹਾਰੀਆ, ਘਰ ਮੇਰਾ ਨਿੱਕਾ ਜੇਹਾ ।
ਕਿੱਥੇ ਝੰਡਾ ਮੈਂ ਝੁਲਾਵਾਂ ਪੌਣਾਹਾਰੀਆ ਘਰ ਮੇਰਾ ਨਿੱਕਾ ਜੇਹਾ ॥
ਪੌਣਾ ਹਾਰੀਆ, ਸਿੱਧ ਜੋਗੀਆ ।
ਕਿੱਥੇ ਜੱਗ ਮੈਂ ਰਚਾਵਾਂ ਪੌਣਾਹਾਰੀਆ, ਘਰ ਮੇਰਾ ਨਿੱਕਾ ਜੇਹਾ...
ਤੈਨੂੰ ਕਿੱਥੇ ਮੈਂ ਬਿਠਾਵਾਂ...

ਕਈ ਵਾਰੀ ਦਿਲ ਕਰਦਾ ਤੇਰੀ, ਚੌਂਕੀ ਘਰੇ ਬੁਲਾਵਾਂ ।
ਸਾਧ ਸੰਗਤ ਨੂੰ ਘੱਲ ਬੁਲਾਵੇ, ਤੇਰਾ ਜੱਸ ਧਿਆਵਾਂ ॥
ਕਿੱਥੇ ਬਿਠਾ ਕੇ ਮੈਂ ਲੰਗਰ ਛਕਾਵਾਂ, ਘਰ ਮੇਰਾ ਨਿੱਕਾ ਜੇਹਾ...
ਤੈਨੂੰ ਕਿੱਥੇ ਮੈਂ ਬਿਠਾਵਾਂ...

ਦਿਲ ਵਿੱਚ ਬੜੀਆਂ ਰੀਝਾਂ ਬਾਬਾ, ਜਗਨ ਤੇਰੇ ਰਚਾਉਣ ਦੀਆਂ ।
ਤੇਰੇ ਕਾਜ਼ ਰਚਾ ਕੇ ਬਾਬਾ, ਜੱਸ ਸੰਗਤ ਤੋਂ ਪਾਉਣ ਦੀਆਂ ॥
ਤੇਰੇ ਦਰ ਤੋਂ ਏਹ ਖੁਸ਼ੀਆਂ ਚਾਹਵਾਂ, ਘਰ ਮੇਰਾ ਨਿੱਕਾ ਜੇਹਾ...
ਤੈਨੂੰ ਕਿੱਥੇ ਮੈਂ ਬਿਠਾਵਾਂ...

ਮੇਰੇ ਘਰ ਵੀ ਕਰਕੇ ਬਾਬਾ, ਮੋਰ ਸਵਾਰੀ ਆਵੀਂ ।
ਦਿਲ ਵਿੱਚ ਤਾਂਘਾਂ ਬੜੀਆਂ ਮੇਰੇ, ਬੂਹੇ ਤੇਲ ਚੁਆਵੀਂ ॥
ਵੱਡੇ ਭਾਗਾਂ ਵਾਲੀ ਮੈਂ ਵੀ ਕਹਾਵਾਂ, ਘਰ ਮੇਰਾ ਨਿੱਕਾ ਜੇਹਾ...
ਤੈਨੂੰ ਕਿੱਥੇ ਮੈਂ ਬਿਠਾਵਾਂ...

ਹੋਣ ਜੇ ਕਾਰਜ਼ ਪੂਰੇ ਤੇਰੇ, ਰੋਟ ਚੜ੍ਹਾ ਕੇ ਆਵਾਂ ।
ਆ ਕੇ ਕਰਾਂ ਡੰਡੌਤ ਵੰਦਨਾ, ਨੰਗੇ ਪੈਰੀਂ ਆਵਾਂ ॥
ਘਰ ਮੇਰਾ ਤੂੰ ਸ਼ੋਭਾ ਦੇ ਸਿੱਧ ਜੋਗੀਆ, ਰੰਗ ਕਰਾਂ ਚਿੱਟਾ ਜੇਹਾ...
ਤੈਨੂੰ ਕਿੱਥੇ ਮੈਂ ਬਿਠਾਵਾਂ...

ਗੁਰਦੇਵ ਚਾਹਲ ਜੋ ਰੱਖਣ ਭਰੋਸਾ, ਜੋਗੀ ਕਾਜ਼ ਸੰਵਾਰੇ ।
ਸਾਹਿਬ ਚਾਹਲ ਜੋਗੀ ਲੜ੍ਹ ਲੱਗਿਆਂ, ਹੋ ਜਾਣ ਵਾਰੇ ਨਿਆਰੇ ॥
ਤੇਰੇ ਚਿਮਟੇ ਨੂੰ ਘੁੰਘਰੂ ਲੁਆਵਾਂ, ਨੱਚਾਂ ਮੈਂ ਲਾ ਕੇ ਟਿੱਕਾ ਜੇਹਾ...
ਤੈਨੂੰ ਕਿੱਥੇ ਮੈਂ ਬਿਠਾਵਾਂ...

ਜੋਗੀ ਆ ਨੀ ਗਿਆ, ਫੇਰਾ ਪਾ ਨੀ ਗਿਆ ॥
ਸਾਡੇ ਘਰ ਚ ਰੌਣਕਾਂ ਲਾ ਨੀ ਗਿਆ ॥
ਗਿੱਧਾ ਪਾ ਦਿਓ ਕੁੜੀਓ, ਜੈ ਜੈ ਗਾ ਦਿਓ ਕੁੜੀਓ ॥
ਸਾਨੂੰ ਨੱਚਣ ਦੀ ਜਾਚ ਸਿਖਾ ਨੀ ਗਿਆ...
ਸਾਡੇ ਘਰ ਚ ਰੌਣਕਾਂ ਲਾ ਨੀ ਗਿਆ ॥

ਅਪਲੋਡਰ- ਅਨਿਲਰਾਮੂਰਤੀਭੋਪਾਲ


download bhajan lyrics (13 downloads)