ਬਾਬਾ ਬਲਾਕ ਨਾਥ ਦੇ ਟੱਪੇ
ਪੌਣਾ,ਹਾਰੀ ਦੇ, ਖੁੱਲ੍ਹੇ ਗੱਫੇ ॥
ਸੁਣੋ ਮੈਂ, ਸੁਣਾਉਂਦੀ ਹਾਂ,
ਬਾਬਾ, ਬਾਲਕ, ਨਾਥ ਦੇ ਟੱਪੇ ॥
ਜੋਤ, ਥਾਲੀ ਵਿੱਚ, ਜੱਗਦੀ ਏ ॥
ਓ ਉੱਤੇ, ਸੋਹਣੀ, ਗੁਫ਼ਾ ਸੱਜਦੀ,
ਥੱਲੇ, ਚਰਨ ਗੰਗਾ, ਵੱਗਦੀ ਏ ॥
ਬੂੰਦਾਂ, ਛੰਮ ਛੰਮ, ਬਰਸ ਰਹੀਆਂ ॥
ਓ ਬਾਬਾ, ਤੇਰੇ, ਦਰਸ਼ਨ ਨੂੰ,
ਅੱਖਾਂ, ਹਰ ਵੇਲੇ, ਤਰਸ ਰਹੀਆਂ ॥
ਮੇਰੇ, ਹੱਥ ਚ, ਪਤਾਸਾ ਏ ॥
ਓ ਸੁਨਹਿਰੀ, ਜਟਾਵਾਂ ਵਾਲਿਆ,
ਤੇਰਾ, ਗੁਫ਼ਾ ਵਿੱਚ, ਵਾਸਾ ਏ ॥
ਮੇਰੇ, ਹੱਥ ਵਿੱਚ, ਸੋਟੀ ਏ ॥
ਦਰਸ਼ਨ ਦੇ, ਪੌਣਾਹਾਰੀਆ,
ਸਾਰੀ, ਸੰਗਤ, ਖਲੋਤੀ ਏ ॥
ਤੇਰੇ, ਦਰ ਤੇ, ਆਵਾਂਗੇ ॥
ਓ ਦੁੱਖਾਂ, ਵਾਲਾ, ਹਾਲ ਬਾਬਾ ਜੀ,
ਤੈਨੂੰ, ਆ ਕੇ, ਸੁਣਾਵਾਂਗੇ ॥
ਚੜ੍ਹਾਈਆਂ, ਚੜ੍ਹ ਕੇ, ਆਵਾਂਗੇ ॥
ਓ ਆ ਕੇ, ਤੇਰੇ, ਦਰ ਜੋਗੀਆ,
ਤੇਰਾ, ਦਰਸ਼ਨ ਪਾਵਾਂਗੇ ॥
ਗੁਣ, ਤੇਰੇ ਹੀ, ਗਾਵਾਂਗੇ ॥
ਓ ਤੇਰਾ ਦਿੱਤਾ, ਖਾਂਦੇ ਹਾਂ,
ਤੇਰਾ, ਸ਼ੁਕਰ ਮਨਾਵਾਂਗੇ ॥
ਐਸੀ, ਰਹਿਮਤ, ਹੋਈ ਏ ॥
ਜੋਗੀ ਨੇ, ਸਾਨੂੰ, ਗਲ਼ ਲਾਇਆ,
ਸਾਨੂੰ, ਮਿਲ ਗਈ, ਢੋਈ ਏ ॥
ਬਾਬਾ, ਮੇਹਰਾਂ, ਵੰਡਦਾ ਏ ॥
ਓ ਸਭਨਾਂ ਨੂੰ, ਲਾਲ ਵੰਡਦਾ,
ਨਾਲੇ, ਨਾਮ ਵਿੱਚ, ਰੰਗਦਾ ਏ ॥
ਤੇਰੇ, ਚਰਨਾਂ ਚ, ਰਹਿਣਾ ਏ ॥
ਓ ਬਾਬਾ, ਸਾਨੂੰ, ਦੂਰ ਨਾ ਕਰੀਂ,
ਸਾਡਾ, ਏਹੀਓ ਕਹਿਣਾ ਏ ॥
ਗੁਣ, ਪੌਣਾਹਾਰੀ ਦੇ, ਗਾ ਰਹੀ ਹਾਂ ॥
ਓ ਇਸ ਦਾ ਮੈਂ, ਲੜ੍ਹ ਫੜ੍ਹਿਆ,
ਏਹਨੂੰ, ਅਰਜ਼, ਸੁਣਾ ਰਹੀ ਹਾਂ ॥
ਤੇਰੇ, ਦਰ ਦੀ, ਭਿਖਾਰਣ ਹਾਂ ॥
ਓ ਬੇੜਾ ਮੇਰਾ, ਪਾਰ ਕਰੀਂ,
ਮੈਂ ਤਾਂ, ਤੇਰੀ, ਪੁਜਾਰਣ ਹਾਂ ॥
ਕੀਤੇ, ਕਰਮ, ਚੰਗੇਰੇ ਨੇ ॥
ਓ ਓਹ ਨੀ, ਕਿਸੇ, ਕੋਲੋਂ ਡਰਦੇ,
ਜੇਹੜੇ, ਚੇਲੇ ਬਾਬਾ, ਤੇਰੇ ਨੇ ॥
ਨਿੱਤ, ਤੇਰਾ ਹੀ, ਧਿਆਨ ਕਰਾਂ ॥
ਓ ਤੇਰੇ ਬਾਝੋਂ, ਪੌਣਾਹਾਰੀਆ / ਦੁੱਧਾਧਾਰੀਆ,
ਕਿਸ, ਤੇ ਮੈਂ, ਮਾਣ ਕਰਾਂ ॥
ਬਾਬਾ, ਦਿਨ ਨੇ, ਬਹਾਰਾਂ ਦੇ ॥
ਓ ਅਉਗਣਾਂ ਨੂੰ, ਬਖਸ਼ ਦੇਵੀਂ,
ਸਾਡੇ, ਔਗਣ, ਹਾਰਾਂ ਦੇ ॥
ਮੰਗ, ਏਹੀਓ, ਮੰਗੀ ਏ ॥
ਓ ਜਿਹਨਾਂ, ਤੇਰਾ, ਦਰ ਮੱਲ੍ਹਿਆਂ,
ਕਿਸਮਤ, ਓਹਨਾਂ ਦੀ, ਚੰਗੀ ਏ ॥
ਮੀਂਹ, ਪੈਂਦਾ ਬਾਬਾ, ਟਿੱਲਿਆਂ ਤੇ ॥
ਓ ਦੁੱਖ, ਸਭ, ਦੂਰ ਹੁੰਦੇ,
ਇੱਕ, ਤੇਰਿਆਂ, ਮਿਲਿਆ ਤੇ ॥
ਬਾਬਾ, ਛੇਤੀ ਛੇਤੀ, ਆਇਆ ਕਰੋ ॥
ਓ ਆਪਣੇ, ਬੱਚਿਆਂ ਤੇ,
ਆ ਕੇ ਕਰਮ, ਕਮਾਇਆ ਕਰੋ ॥
ਜਾਣੀ, ਜਾਣ, ਪੌਣਾਹਾਰੀ ਏ ॥
ਓ ਮੋਰ ਦੀ, ਸਵਾਰੀ ਕਰਦਾ,
ਮੇਰਾ, ਬਾਬਾ ਪੌਣਾ,ਹਾਰੀ / ਦੁੱਧਾ,ਧਾਰੀ ਏ ॥
ਕੋਠੇ, ਤੇ ਕਾਂ ਬੋਲੇ ॥
ਓ ਬਾਬਾ ਜੀ ਦੀ, ਚਿੱਠੀ ਆਈ,
ਵਿੱਚ, ਭਗਤਾਂ ਦਾ, ਨਾਂਅ ਬੋਲੇ ॥
ਬਾਬਾ, ਹੱਥ ਵਿੱਚ, ਪੇੜਾ ਏ ॥
ਓ ਆ ਕੇ, ਮੈਨੂੰ, ਸਾਂਭ ਲਵੀਂ,
ਮੇਰਾ, ਡੋਲ੍ਹਦਾ,ਬੇੜਾ ਏ ॥
ਵਰ, ਤੈਥੋਂ ਹੀ, ਤੈਥੋਂ ਮਿਲਦੇ ਨੇ ॥
ਓ ਬਾਬਾ, ਤੇਰੇ ਭਗਤਾਂ ਦੇ,
ਤਾਲੇ, ਕਿਸਮਤ ਦੇ, ਖੁੱਲ੍ਹਦੇ ਨੇ ॥
ਚੌਂਕੀ ਵਿੱਚ, ਆਇਆ ਕਰੋ ॥
ਓ ਆਪਣੇ, ਭਗਤਾਂ ਨੂੰ,
ਆ ਕੇ, ਦਰਸ਼, ਦਿਖਾਇਆ ਕਰੋ ॥
ਫ਼ੇਰਾ, ਇੱਕ ਵਾਰੀ, ਪਾ ਜਾਇਓ ॥
ਬਾਬਾ, ਆਪਣੇ ਭਗਤਾਂ ਨੂੰ,
ਇੱਕ ਝਲਕ, ਦਿਖਾ ਜਾਇਓ ॥
ਮੀਂਹ, ਛੰਮ ਛੰਮ, ਬਰਸ ਰਿਹਾ ॥
ਬਾਬਾ ਤੇਰਾ, ਮੁਖ, ਦੇਖਣ ਨੂੰ,
ਦਿਲ, ਸਾਡਾ, ਤਰਸ ਰਿਹਾ ॥
ਮੇਰਾ, ਡੋਲ੍ਹਦਾ, ਬੇੜਾ ਏ ॥
ਬਾਬਾ ਜੀ, ਸਾਨੂੰ, ਪਾਰ ਕਰੀਂ,
ਸਾਨੂੰ, ਆਸਰਾ, ਤੇਰਾ ਏ ॥
ਮੰਦਿਰਾਂ ਵਿੱਚ, ਆਇਆ ਕਰੋ ॥
ਓ ਨਿੱਤ, ਪੌਣਾਹਾਰੀ / ਦੁੱਧਾਧਾਰੀ ਦਾ,
ਭਗਤੋ ਕੀਰਤਨ, ਗਾਇਆ ਕਰੋ ॥
ਅਸੀਂ, ਫੇਰ ਵੀ, ਆਵਾਂਗੇ ॥
ਓ ਖ਼ੈਰ ਝੋਲ਼ੀ, ਪਾ ਦੇ ਬਾਬਾ,
ਤੈਨੂੰ, ਰੋਟ ਚੜ੍ਹਾਵਾਂਗੇ ।
ਓ ਖ਼ੈਰ ਝੋਲ਼ੀ, ਪਾ ਦੇ ਜੋਗੀਆ,
ਤੈਨੂੰ, ਝੰਡਾ ਵੀ, ਚੜ੍ਹਾਵਾਂਗੇ ।
ਓ ਲਾਲ ਇੱਕ, ਦੇ ਦੇ, ਬਾਬਾ ਜੀ,
ਅਸੀਂ, ਗੁਣ ਤੇਰੇ, ਗਾਵਾਂਗੇ ॥
ਜੈ ਬਾਬੇ ਦੀ - ਧੁਨ
ਅਪਲੋਡਰ- ਅਨਿਲਰਾਮੂਰਤੀਭੋਪਾਲ