ਨੰਗੇ ਪੈਰ, ਸੁੰਬਰ ਲਈ ਵੇਹੜਾ,
ਬਾਬੇ/ਜੋਗੀ ਨੇ ਆਉਣਾ, ਦੋ ਘੜ੍ਹੀਆਂ ll
ਆਉਣਾ ਦੋ ਘੜ੍ਹੀਆਂ, ਜੀ ਆਉਣਾ ਦੋ ਘੜ੍ਹੀਆਂ l
ਨੰਗੇ ਪੈਰ, ਸੁੰਬਰ ਲਈ ਵੇਹੜਾ,,,,,,,,,,,,,,,
ਬਹੁੜੀ ਬਹੁੜੀ ਵੇ, ਗੁਫ਼ਾ ਦੀਆ ਮਾਲਕਾ,
ਤੇਰੇ ਹੱਥ ਡੋਰਾਂ ਮੇਰੀਆਂ ll
ਨੰਗੇ ਪੈਰ, ਸੁੰਬਰ ਲਈ ਵੇਹੜਾ,,,,,,,,,,,,,,,
ਸਦਾ ਲੋੜ, ਭਗਤਾਂ ਨੂੰ ਹੈ ਤੇਰੀ,
ਤਲਾਈਆਂ ਵਿੱਚ, ਰਹਿਣ ਵਾਲਿਆਂ ll
ਨੰਗੇ ਪੈਰ, ਸੁੰਬਰ ਲਈ ਵੇਹੜਾ,,,,,,,,,,,,,,,
ਕਿਤੇ ਟੱਕਰੇ ਤਾਂ, ਹਾਲ ਸੁਣਾਵਾਂ,
ਕਿ ਦੁੱਖਾਂ ਵਿੱਚ, ਪੈ ਗਈ ਜਿੰਦਗੀ ll
ਨੰਗੇ ਪੈਰ, ਸੁੰਬਰ ਲਈ ਵੇਹੜਾ,,,,,,,,,,,,,,,
ਜੋਗੀ ਪੁੱਛਦਾ, ਪਹਾੜੋਂ ਆ ਕੇ,
ਕਿ ਕੀ ਗੱਲ, ਹੋ ਗਈ ਭਗਤੋ ll
ਨੰਗੇ ਪੈਰ, ਸੁੰਬਰ ਲਈ ਵੇਹੜਾ,,,,,,,,,,,,,,,
ਤੇਰਾ ਲਾਲ, ਮੰਦਿਰਾਂ ਵਿੱਚ ਖੇਡ਼ੇ,
ਜੀ ਰੱਖਿਓ, ਖਿਆਲ ਬਾਬਾ ਜੀ ll
ਨੰਗੇ ਪੈਰ, ਸੁੰਬਰ ਲਈ ਵੇਹੜਾ,,,,,,,,,,,,,,,
ਜਿਵੇਂ ਪਿਛਲੀਆਂ, ਸੰਗਤਾਂ ਨੂੰ ਤਾਰਿਆ,
ਉਵੇਂ ਹੀ ਸਾਨੂੰ, ਤਾਰੋ ਬਾਬਾ ਜੀ ll
ਨੰਗੇ ਪੈਰ, ਸੁੰਬਰ ਲਈ ਵੇਹੜਾ,,,,,,,,,,,,,,,
ਤੈਨੂੰ ਬਾਬਾ ਜੀ, ਕਿਸੇ ਨਹੀਂਓਂ ਕਹਿਣਾ,
ਜੇ ਤੂੰ ਮੇਰੀ, ਲਾਜ਼ ਨਾ ਰੱਖੀ ll
ਨੰਗੇ ਪੈਰ, ਸੁੰਬਰ ਲਈ ਵੇਹੜਾ,,,,,,,,,,,,,,,
ਮੇਰਾ ਕੁਝ ਵੀ, ਗਰੀਬ ਦਾ ਨਹੀਂ ਜਾਣਾ,
ਵੇ ਧੱਕੇ ਪੈਣੇ, ਤੇਰੇ ਨਾਮ ਨੂੰ ll
ਨੰਗੇ ਪੈਰ, ਸੁੰਬਰ ਲਈ ਵੇਹੜਾ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ