ਜੋਗੀ ਉੱਤਰ ਪਹਾੜੋਂ ਆਇਆ, ਨੀ ਚਰਖੇ ਦੀ ਘੂਕ ਸੁਣਕੇ
ਕੀਤੀ ਮੇਰੇ ਉੱਤੇ ਮੇਹਰਾਂ ਵਾਲੀ ਛਾਇਆ, ਨੀ ਚਰਖੇ ਦੀ ਘੂਕ ਸੁਣਕੇ
ਮੇਰੇ ਚਰਖੇ ਦੀ ਮਿੱਠੀ ਮਿੱਠੀ ਘੂਕ ਸੁਣਕੇ,
ਜੋਗੀ ਆਇਆ ਆਇਆ ਨੀ ਮੇਰੀ ਹੂਕ ਸੁਣਕੇ ।
ਜੋਗੀ ਉੱਤਰ ਪਹਾੜੋਂ ਆਇਆ...
ਤਨ ਦਾ ਚਰਖਾ ਮਨ ਦੀ ਪੂਣੀ, ਪ੍ਰੀਤ ਦਿਨੋ ਦਿਨ ਹੋ ਗਈ ਦੂਣੀ
ਰੰਗ ਚੜ ਗਿਆ ਦੂਣ ਸਵਾਇਆ, ਨੀ ਚਰਖੇ ਦੀ ਘੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...
ਮੇਰੇ ਚਰਖੇ ਦੀ ਮਿੱਠੀ ਮਿੱਠੀ ਘੂਕ ਸੁਣਕੇ,
ਜੋਗੀ ਆਇਆ ਆਇਆ ਨੀ ਮੇਰੀ ਹੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...
ਪਾ ਚਰਖੇ ਤੰਦ ਦਿੱਤੇ ਗੇੜੇ, ਚਾਨਣ ਹੋਇਆ ਮਨ ਦੇ ਵੇਹੜੇ
ਮੇਰਾ ਰੋਮ ਰੋਮ ਰੁਸ਼ਨਾਇਆ, ਨੀ ਚਰਖੇ ਦੀ ਘੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...
ਮੇਰੇ ਚਰਖੇ ਦੀ ਮਿੱਠੀ ਮਿੱਠੀ ਘੂਕ ਸੁਣਕੇ,
ਜੋਗੀ ਆਇਆ ਆਇਆ ਨੀ ਮੇਰੀ ਹੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...
ਜਿਓਂ ਜਿਓਂ ਚਰਖਾ ਕੱਤਦੀ ਜਾਵਾਂ, ਨਾਂ ਬਾਬੇ ਦਾ ਜਪਦੀ ਜਾਵਾਂ
ਮੇਰੀ ਨੱਸ ਨੱਸ ਵਿਚ ਓਹ ਸਮਾਇਆ, ਨੀ ਚਰਖੇ ਦੀ ਘੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...
ਮੇਰੇ ਚਰਖੇ ਦੀ ਮਿੱਠੀ ਮਿੱਠੀ ਘੂਕ ਸੁਣਕੇ,
ਜੋਗੀ ਆਇਆ ਆਇਆ ਨੀ ਮੇਰੀ ਹੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...