ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ,
ਵੇ ਤੇਰੇ, ਦਰਬਾਰ ਜੋਗੀਆ ll
ਓ ਵੇ ਮੈਂ, ਵਿੱਚ ਜੰਗਲਾਂ ਦੇ ਟੋਹਲਾਂ,
ਵੇ ਤੇਰੇ, ਦਰਬਾਰ ਜੋਗੀਆ ll
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ,,,,,,,,,,,,
ਓ ਬੜਾ ਚਿਰ ਹੋ ਗਿਆ, ਦੀਦਾਰ ਤੇਰੇ ਹੋਏ ਨਾ ll
ਓ ਕੇਹੜਾ ਦਿਨ ਚੰਦਰਾ, ਜੋ ਨੈਣ ਮੇਰੇ ਰੋਏ ਨਾ ll
ਦੱਸ ਕੇਹਦੇ ਨਾਲ, ਦਿਲ ਦੀਆਂ ਫੋਲਾਂ,
ਵੇ ਤੇਰੇ, ਦਰਬਾਰ ਜੋਗੀਆ,,,
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ,,,,,,,,,,,,
ਓ ਦੂਰੋਂ ਦੂਰੋਂ ਚੱਲਕੇ, ਸੰਗਤ ਦਰ ਆਉਂਦੀ ਏ ll
ਓ ਤੇਰੇ ਦਰ ਆ ਕੇ ਬਾਬਾ, ਦੁੱਖੜੇ ਸੁਣਾਉਂਦੀ ਏ ll
ਓ ਮੈਂ ਵੀ, ਨਾਲੇ ਤੇਰੇ ਦੁੱਖੜੇ ਫਰੋਲਾਂ,
ਵੇ ਤੇਰੇ, ਦਰਬਾਰ ਜੋਗੀਆ,,,
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ,,,,,,,,,,,,
ਓ ਨੰਗੇ, ਪੈਰ ਸੁੰਬਰ ਲੈ ਵੇਹੜਾ,
ਬਾਬੇ/ਜੋਗੀ ਨੇ, ਆਉਣਾ ਦੋ ਘੜ੍ਹੀਆਂ ll
ਵੇ ਆਉਣਾ ਦੋ ਘੜ੍ਹੀਆਂ, ਵੇ ਆਉਣਾ ਦੋ ਘੜ੍ਹੀਆਂ ll
ਓ ਨੰਗੇ, ਪੈਰ ਸੁੰਬਰ ਲੈ ਵੇਹੜਾ,,,,,,,,,,,,,,,
ਓ ਬੌੜ੍ਹੀ ਬੌੜ੍ਹੀ ਵੇ, ਗੁਫ਼ਾ/ਤਲਾਈਆਂ ਦਿਆ ਮਾਲਕਾ,
ਤੇਰੇ ਹੱਥ ਡੋਰਾਂ ਮੇਰੀਆਂ ll
ਓ ਤੈਨੂੰ, ਯਾਦ ਬੱਚਿਆਂ/ਸੰਗਤਾਂ ਨੇ ਕੀਤਾ,
ਵੇ ਏਥੇ ਬੌੜ੍ਹੀ, ਬੋਹੜਾਂ ਵਾਲਿਆ ll
ਓ ਸਦਾ ਲੋੜ, ਭਗਤਾਂ ਨੂੰ ਹੈ ਤੇਰੀ,
ਤਲਾਈਆਂ ਵਿੱਚ, ਰਹਿਣ ਵਾਲਿਆਂ ll
ਓ ਜੋਗੀ ਪੁੱਛਦਾ, ਪਹਾੜੋਂ ਆ ਕੇ,
ਕਿ ਕੀ ਗੱਲ, ਹੋ ਗਈ ਭਗਤੋ ll
ਓ ਬਾਬਾ/ਜੋਗੀ, ਬਹਿ ਗਿਆ ਬੋਹੜਾਂ ਦੇ ਥੱਲੇ ਆ ਕੇ,
ਮੁਰਾਦਾਂ ਵਾਲੇ, ਥੱਲੇ ਬੈਠ ਗਏ ll
ਓ ਜਿਵੇਂ, ਪਿੱਛਲੀਆਂ ਸੰਗਤਾਂ ਤਾਰੀਆਂ,
ਉਸੇ ਤਰ੍ਹਾਂ, ਤਾਰੋ ਬਾਬਾ ਜੀ ll
ਓ ਤੇਰਾ, ਲਾਲ ਮੰਦਿਰਾਂ ਵਿੱਚ ਖੇਡ਼ੇ,
ਰੱਖਿਓ, ਖਿਆਲ ਬਾਬਾ ਜੀ ll
ਤੈਨੂੰ ਬਾਬਾ/ਜੋਗੀ ਜੀ, ਕਿਸੇ ਨਹੀਂਓਂ ਕਹਿਣਾ,
ਜੇ ਤੂੰ ਮੇਰੀ, ਲਾਜ਼ ਨਾ ਰੱਖੀ ll
ਓ ਮੇਰਾ, ਕੁਝ ਨਾ ਗਰੀਬ ਦਾ ਜਾਣਾ,
ਵੇ ਧੱਕੇ/ਠੇਡੇ ਪੈਣੇ, ਤੇਰੇ ਨਾਮ ਨੂੰ ll
ਓ ਨੰਗੇ, ਪੈਰ ਸੁੰਬਰ ਲੈ ਵੇਹੜਾ,
ਬਾਬੇ/ਜੋਗੀ ਨੇ, ਆਉਣਾ ਦੋ ਘੜ੍ਹੀਆਂ ll
ਓ ਹੁਣ, ਤਾਰੋ ਤਾਰਣ ਹਾਰ,
ਵੇਲਾ, ਤੇਰੇ ਆਵਣ ਦਾ ll
ਓ ਬਾਬਾ/ਹੁਣ, ਆਜਾ ਗੁਫ਼ਾ ਤੋਂ ਬਾਹਰ,
ਵੇਲਾ, ਤੇਰੇ ਆਵਣ ਦਾ ll
ਓ ਹੁਣ, ਤਾਰੋ ਤਾਰਣ ਹਾਰ,
ਵੇਲਾ, ਤੇਰੇ ਆਵਣ ਦਾ ll
ਓ,,, ਆਸਣ ਤੇ, ਬਾਬਾ ਫੁੱਲਾਂ ਵਾਲੀ ਵਾਸ਼ਨਾ ll
*ਓ ਫੁੱਲਾਂ ਵਾਲੀ ਵਾਸ਼ਨਾ, ਜੀ ਫੁੱਲਾਂ ਵਾਲੀ ਵਾਸ਼ਨਾ* ll
ਓ,,, ਆਸਣ ਤੇ, ਬਾਬਾ ਫੁੱਲਾਂ ਵਾਲੀ ਵਾਸ਼ਨਾ ll
*ਓ ਫੁੱਲਾਂ ਵਾਲੀ ਵਾਸ਼ਨਾ, ਜੀ ਫੁੱਲਾਂ ਵਾਲੀ ਵਾਸ਼ਨਾ* ll
ਓ,,, ਆਸਣ ਤੇ, ਬਾਬਾ ਫੁੱਲਾਂ ਵਾਲੀ ਵਾਸ਼ਨਾ ll
ਓ ਵਿੱਚ, ਅਖਾੜੇ ਦੇ ਆਜਾ, ਜੇ ਤੂੰ ਦਾਤਾ ਏ ਲੱਖਾਂ ਦਾ ll
ਓ ਵਿੱਚ, ਅਖਾੜੇ ਦੇ ਆਜਾ, ਜੇ ਤੂੰ ਦਾਤਾ ਏ ਟਿੱਲੇ ਦਾ ll
*ਦਾਤਾ ਏ, ਟਿੱਲੇ ਦਾ ਜੇ ਤੂੰ, ਬਾਬਾ ਏ ਟਿੱਲੇ ਦਾ* ll
ਓ ਵਿੱਚ, ਅਖਾੜੇ ਦੇ ਆਜਾ, ਜੇ ਤੂੰ ਦਾਤਾ ਏ ਟਿੱਲੇ ਦਾ llll
ਅਪਲੋਡਰ- ਅਨਿਲਰਾਮੂਰਤੀਭੋਪਾਲ