जोगी निक्का जेहा

भगता नु रंग  विच रंगदा,
जोगी निक्का जेहा,
झोलियाँ भर भर वंडदा,
जोगी निक्का जेहा,
भगता नु रंग विच ..........

शीश ओहदे ते जटा सोह्नदियाँ.
अंग व्भुती रमाई,
हथ विच चिमटा भगल च बगली,
गल विच सिंगी पाई,
धर्म दा पुत्र बना के ओहनू ,
एह टार गई रतनो माई,
जोगी निक्का जेहा,
झोलियाँ भर भर वंडदा
जोगी निक्का जेहा.....

सब दा ख्याल रखदा,
हों देंदा न निराश ऐह,
जेह्डा ओहदे दर उते,
ला के बेह्न्दा वास ऐ,
ओह जिधरोदी लंग्दा,
जोगी निक्का जेहा....

संगता ने दुरो औंदियाँ,
पौनाहारी दे द्वारे ते
भर देंदा तासे,
इक वार ही पुकारे ते,
ओहदा वंडना वी सोहने ढंग दा,
जोगी निक्का जेहा...

सोहन लाल सैनी आखदा,
देखो लाल मेरे चल के,
लखा ने सितारे जेहे,
बैठे बुहा मल के ,
उस दर तो हर कोई मंगदा,
जोगी निक्का जेहा,



ਭਗਤਾਂ ਨੂੰ ਰੰਗ ਵਿੱਚ ਰੰਗਦਾ,
ਜੋਗੀ ਨਿੱਕਾ ਜੇਹਾ ll
ਝੋਲੀਆਂ ਭਰ ਭਰ ਵੰਡਦਾ,
ਜੋਗੀ ਨਿੱਕਾ ਜੇਹਾ ll
ਭਗਤਾਂ ਨੂੰ ਰੰਗ ਵਿੱਚ,,,,,,,,,,,,,

ਸੀਸ ਓਹਦੇ ਤੇ, ਜਟਾਂ ਸੋਂਹਦੀਆਂ,
ਅੰਗ ਬਿਭੂਤ ਰਮਾਈ l
ਹੱਥ ਵਿੱਚ ਚਿਮਟਾ, ਬਗ਼ਲ 'ਚ ਬਗ਼ਲੀ,
ਗਲ਼ ਵਿੱਚ ਸਿੰਗੀ ਪਾਈ l
*ਧਰਮ ਦਾ ਪੁੱਤਰ, ਬਣਾ ਕੇ ਓਹਨੂੰ ll
ਏਹ ਤਰ ਗਈ, ਰਤਨੋ ਮਾਈ,
ਜੋਗੀ ਨਿੱਕਾ ਜੇਹਾ l
ਝੋਲੀਆਂ ਭਰ ਭਰ ਵੰਡਦਾ,
ਜੋਗੀ ਨਿੱਕਾ ਜੇਹਾ l
ਭਗਤਾਂ ਨੂੰ ਰੰਗ ਵਿੱਚ,,,,,,,,,,,,,

ਸਭ ਦਾ ਖਿਆਲ ਰੱਖਦਾ,
ਹੋਣ ਦੇਂਦਾ ਨਾ, ਨਿਰਾਸ਼ ਏਹ ll
ਜੇਹੜਾ ਓਹਦੇ ਦਰ ਉੱਤੇ,
ਲਾ ਕੇ ਬਹਿੰਦਾ ਵਾਸ ਏ ll
ਉਹ ਜਿਧਰੋਂ ਦੀ ਲੰਘਦਾ,
ਜੋਗੀ ਨਿੱਕਾ ਜੇਹਾ l
ਝੋਲੀਆਂ ਭਰ ਭਰ ਵੰਡਦਾ,
ਜੋਗੀ ਨਿੱਕਾ ਜੇਹਾ l
ਭਗਤਾਂ ਨੂੰ ਰੰਗ ਵਿੱਚ,,,,,,,,,,,,

ਸੰਗਤਾਂ ਨੇ ਦੂਰੋਂ ਆਉਂਦੀਆਂ,
ਪੌਣਾਹਾਰੀ ਦੇ ਦਵਾਰੇ ਤੇ ll
ਭਰ ਦੇਂਦਾ ਤਾਸੇ,
ਇੱਕ ਵਾਰ ਹੀ ਪੁਕਾਰੇ ਤੇ ll
ਓਹਦਾ ਵੰਡਣਾ ਵੀ, ਸੋਹਣੇ ਢੰਗ ਦਾ,
ਜੋਗੀ ਨਿੱਕਾ ਜੇਹਾ l
ਝੋਲੀਆਂ ਭਰ ਭਰ ਵੰਡਦਾ,
ਜੋਗੀ ਨਿੱਕਾ ਜੇਹਾ l
ਭਗਤਾਂ ਨੂੰ ਰੰਗ ਵਿੱਚ,,,,,,,,,,,,,

ਸੋਹਣ ਲਾਲ ਸੈਣੀ ਆਖਦਾ,
ਦੇਖੋਂ ਨਾਲ ਮੇਰੇ ਚੱਲ ਕੇ ll
ਲੱਖਾਂ ਨੇ ਸਿਤਾਰੇ ਜੇਹੇ,
ਬੈਠੇ ਬੂਹਾ ਮੱਲ੍ਹ ਕੇ ll
ਓਸ ਦਰ ਤੋਂ, ਹਰ ਕੋਈ ਮੰਗਦਾ,
ਜੋਗੀ ਨਿੱਕਾ ਜੇਹਾ l
ਝੋਲੀਆਂ ਭਰ ਭਰ ਵੰਡਦਾ,
ਜੋਗੀ ਨਿੱਕਾ ਜੇਹਾ l
ਭਗਤਾਂ ਨੂੰ ਰੰਗ ਵਿੱਚ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (828 downloads)