मैं बलिहार जोगीआ

मैं बलिहारी जोगियां,
तखी नाग शीश ते थेले,
बाबा जी तेरी शाननिराली,
तेरे दर दा जगत सवाली,
बाबा तेरी मेहर होवे ता
भजन भुत चुड़ेले,
मैं बलिहारी जोगिया....

चेत महीने आइया चाला,
भगत सलाहा करदे ने,
रंग रंग दे झंडे बनाके
जय बाबे दी केहंदी ने
एक दूजे नु आवाज लागौन्दे,
चलो जोगी दे मेले,
मैं बलिहारी जोगिया....


नाम तेरे दे लाउने जयकारे,
संगत चाडिया चढ़दी जी,
बत्सर दा फेर थाना लंग के,
आगे शाह्तालैया जी,
सेवक तेरिया सिफता करदे,
सिर भगता दे थले
मैं बलिहारी जोगिया.......

भगत प्यारे तेरे बाबा,
सिखर गुफा ते आउंदे
चरणा मुरदा पौंदे ने,
जिथे जोगी ने लाया डेरा
ओथे लगदे मेले
मैं बलिहारी जोगिया....

ਮੈਂ ਬਲਿਹਾਰ ਜੋਗੀਆ
ਤੱਖੀ ਨਾਗ ਸੀਸ ਤੇ ਖੇਲੇ
ਬਾਬਾ ਜੀ ਤੇਰੀ ਸ਼ਾਨ ਨਿਰਾਲੀ
ਤੇਰੇ ਦਰ ਦਾ ਜਗਤ ਸਵਾਲੀ
ਬਾਬਾ ਤੇਰੀ ਮੇਹਰ ਹੋਵੇ ਤਾਂ
ਭੱਜਣ ਭੂਤ ਚੁੜੇਲੇ
ਮੈਂ ਬਲਿਹਾਰ ਜੋਗੀਆ,,,,,,,,,


ਚੇਤ ਮਹੀਨੇ ਆਇਆ ਚਾਲਾ
ਭਗਤ ਸਲਾਹਾਂ ਕਰਦੇ ਨੇ
ਰੰਗ ਰੰਗ ਦੇ ਝੰਡੇ ਬਣਾ ਕੇ
ਜੈ ਬਾਬੇ ਦੀ ਕਹਿੰਦੇ ਨੇ
ਇੱਕ ਦੂਜੇ ਨੂੰ ਅਵਾਜ ਲਗਾਉਂਦੇ
ਚਲੋ ਜੋਗੀ ਦੇ ਮੇਲੇ
ਮੈਂ ਬਲਿਹਾਰ ਜੋਗੀਆ,,,,,,,,,

ਨਾਮ ਤੇਰੇ ਦੇ ਲਾਉਣ ਜੈਕਾਰੇ
ਸੰਗਤ ਚੜ੍ਹਾਈਆਂ ਚੜ੍ਹਦੀ ਜੀ
ਬੜਸਰ ਦਾ ਫੇਰ ਥਾਣਾ ਲੰਘ ਕੇ
ਅੱਗੇ ਸ਼ਾਹਤਲਾਈਆਂ ਜੀ
ਸੇਵਕ ਤੇਰੀਆਂ ਸਿਫਤਾਂ ਕਰਦੇ
ਸਿਰ ਭਗਤਾਂ ਦੇ ਖੇਲੇ
ਮੈਂ ਬਲਿਹਾਰ ਜੋਗੀਆ,,,,,,,,,

ਭਗਤ ਪਿਆਰੇ ਤੇਰੇ ਬਾਬਾ
ਸ਼ਿਖਰ ਗੁਫਾ ਤੇ ਆਉਂਦੇ ਨੇ
ਚਰਨਾਂ ਦੇ ਵਿਚ ਸੀਸ ਝੁਕਾ ਕੇ
ਮੰਗੀਆਂ ਮੁਰਾਦਾਂ ਪਾਉਂਦੇ ਨੇ
ਜਿਥੇ ਜੋਗੀ ਨੇ ਲਾਇਆ ਡੇਰਾ,
ਓਥੇ ਲੱਗਦੇ ਮੇਲੇ
ਮੈਂ ਬਲਿਹਾਰ ਜੋਗੀਆ,,,,,,,,,
download bhajan lyrics (985 downloads)