आ जोगी

पौनाहारिया गुफा देया मालका वे ,
साडे घर आवे तेरी मेहरबानी,
कंठ आखदा अज गरीबा दे
वेहड़े भाग लावे तेरी मेहरबानी

तेनु भोग लगोना रोटा दा साडे भी वेहड़े आ जोगी
गल सिंगी पौनी सोने दी
इक वारी फेरा पा जोगी
तेनु भोग लगोना ....

सोने दी गुफा विच रेहन्दा ऐ,
तू सरव कला भरपूर साईं,
तेनु तेरे भगत बुलाउंदे ने,
कर बेनती नु मंजूर साईं,
आजा वेहला हो के मंदिरा चो
तेरा मुड मुड तकिये राह जोगी
तेनु भोग लगोना

फूल कलियाँ दे नाल बाबा जी
तेरा आसन आसी सजाया ऐ,
धुफ़ ज्योत वी जगदे ने
श्रधा नाल रोट पकाया ऐ,
धुनें ते हाजरी ला जोगी
तेनु भोग लगोना

साडे दिल विच रीझ दीदरा दी
असी करना नाथ दीदार तेरा
आ करके मोर सवारी तू,
कहे भगत प्रीत बलिहार तेरा
तेरा लख लख शुकर मनाऊंदे हां
तेरा दिता रहे आधार जोगी
तेनु भोग लगोना

ਪੌਣਾਹਾਰੀਆ, ਗ਼ੁਫ਼ਾ ਦਿਆ ਮਾਲਕਾ ਵੇ,  
ਸਾਡੇ ਘਰ ਆਵੇਂ, ਤੇਰੀ ਮੇਹਰਬਾਨੀ l
ਕੰਠ ਆਖਦਾ, ਅੱਜ ਗਰੀਬਾਂ ਦੇ,
ਵੇਹੜੇ ਭਾਗ ਲਾਵੇਂ, ਤੇਰੀ ਮੇਹਰਬਾਨੀ ll

ਤੈਨੂੰ ਭੋਗ ਲਗਾਉਣਾ, ਰੋਟਾਂ ਦਾ,
ਸਾਡੇ ਵੀ ਵੇਹੜੇ, ਆ ਜੋਗੀ ll
*ਗੱਲ ਸਿੰਗੀ ਪਾਉਣੀ, ਸੋਨੇ ਦੀ ll,
ਇਕ ਵਾਰੀ, ਫੇਰਾ ਪਾ ਜੋਗੀ,
ਤੈਨੂੰ ਭੋਗ ਲਗਾਉਣਾ,,,,,,,,,,,,,,,,

ਸੋਨੇ ਦੀ ਗੁਫ਼ਾ ਵਿੱਚ, ਰਹਿੰਦਾ ਏ,
"ਤੂੰ ਸਰਵ ਕਲਾ, ਭਰਪੂਰ ਸਾਈਂ" l
ਤੈਨੂੰ ਤੇਰੇ ਭਗਤ, ਬੁਲਾਉਂਦੇ ਨੇ,
"ਕਰ ਬੇਨਤੀ ਨੂੰ, ਮਨਜ਼ੂਰ ਸਾਈਂ'' ll
ਆਜਾ ਵੇਹਲਾ ਹੋ ਕੇ, ਮੰਦਿਰਾਂ ਚੋਂ ll,
ਤੇਰਾ ਮੁੜ ਮੁੜ ਤੱਕੀਏ, ਰਾਹ ਜੋਗੀ,,,
ਤੈਨੂੰ ਭੋਗ ਲਗਾਉਣਾ,,,,,,,,,,,,,,,,

ਫੁੱਲ-ਕਲੀਆਂ ਦੇ ਨਾਲ, ਬਾਬਾ ਜੀ,
''ਤੇਰਾ ਆਸਣ ਅਸੀਂ, ਸਜਾਇਆ ਏ'' l
ਧੂਫ਼ ਜੋਤ ਵੀ, ਜੱਗਦੇ ਨੇ,
''ਸ਼ਰਧਾ ਨਾਲ ਰੋਟ, ਪਕਾਇਆ ਏ'' ll
ਲਾਇਆ ਧੂਣਾ ਤੇਰੇ, ਨਾਮ ਵਾਲਾ ll,
ਧੂਣੇ ਤੇ ਹਾਜ਼ਰੀ, ਲਾ ਜੋਗੀ,,,
ਤੈਨੂੰ ਭੋਗ ਲਗਾਉਣਾ,,,,,,,,,,,,,,,,

ਸਾਡੇ ਦਿਲ ਵਿੱਚ ਰੀਝ ਦੀਦਾਰਾਂ ਦੀ,
''ਅਸੀਂ ਕਰਨਾ ਨਾਥ, ਦੀਦਾਰ ਤੇਰਾ'' l
ਆ,, ਕਰਕੇ, ਮੋਰ ਸਵਾਰੀ ਤੂੰ
''ਕਹੇ ਭਗਤ, ਪ੍ਰੀਤ ਬਲਿਹਾਰ ਤੇਰਾ'' ll
ਤੇਰਾ ਲੱਖ ਲੱਖ ਸ਼ੁਕਰ, ਮਨਾਉਂਦੇ ਹਾਂ ll,
ਤੇਰਾ ਦਿੱਤਾ ਰਹੇ, ਅਪਾਰ ਜੋਗੀ,,,
ਤੈਨੂੰ ਭੋਗ ਲਗਾਉਣਾ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (727 downloads)