ਜੋਗੀ ਪੌਣਾ ਹਾਰੀ ਸ਼ਾਹ ਤਲਾਯੀਆਂ ਵਾਲਿਆ, ਤੇਰਾ ਬੂਹਾ ਨਹੀ ਛੱਡਣਾ
ਸਾਰੇ ਭਗਤਾਂ ਨੇ ਫੈਸਲਾ ਮੁਕਾ ਲਿਆ, ਤੇਰਾ ਬੂਹਾ ਨਹੀ ਛੱਡਣਾ
ਯੋਗੀ ਵਰਗਾ ਨਾ ਜਗ ਤੇ ਹੋਰ ਕੋਈ, ਯੋਗੀ ਨਾ ਵਿਚ ਰੂਹ ਅਸਾਂ ਰੰਗੀ ਏ
ਦੁਨਿਆ ਦੇ ਤਾਜ ਤੇ ਤਖ਼ਤ ਨਾਲੋਂ, ਜੋਗੀ ਦੀ ਗੁਲਾਮੀ ਚੰਗੀ ਏ
ਤੇਰੇ ਦੀਵਾਨੇ ਤਰਲੇ ਲੈਂਦੇ, ਗਲ ਵਿਚ ਪੱਲਾ ਪਾ ਕੇ ਕਿਹੰਦੇ
ਜੋਗੀ ਜੋਗੀ ਅਸੀਂ ਵਿਰਦ ਪੁਗਾ ਲਿਆ, ਤੇਰਾ ਬੂਹਾ ਨਹੀ ਛੱਡਣਾ
ਪਰਵਤਾਂ ਵਿਚ ਗੁਫਾ ਹੈ ਤੇਰੀ, ਹਰ ਆਸ ਪੂਰੀ ਹੋ ਗਈ ਏ ਮੇਰੀ
ਸਾਰੇ ਜਗ ਕੋਲੋ ਅਨੋਖੇਯਾ ਨਿਰਾਲੇਆ, ਤੇਰਾ ਬੂਹਾ ਨਹੀ ਛੱਡਣਾ
ਗੋਰਖਨਾਥ ਨੂ ਦਿਤੀਆ ਹਾਰਾਂ, ਮੋਰ ਸਵਾਰੀ ਲਾਇਆ ਉਡਾਰਾ
ਜੋਗੀ ਜੋਗੀ ਮਾਤਾ ਰਤਨੋ ਪੁਕਾਰੇਆ, ਤੇਰਾ ਬੂਹਾ ਨਹੀ ਛਡਣਾ
ਖੈਰ ਕਰਮ ਨਾਲ ਭਰ ਦੇ ਚ੍ਹੋਲੀ, ਕਰਮ ਕਮਾਉਣਾ ਆਦਤ ਤੇਰੀ
ਖਾਲੀ ਕਦੇ ਨਾ ਸਵਾਲਿਆ ਨੂ ਟਾਲਿਆ, ਤੇਰਾ ਬੂਹਾ ਨਹੀ ਛਡਣਾ
ਤੇਰੇ ਹੱਥ ਹੁਣ ਲੱਜ ਹੁਣ ਮੇਰੀ, ਮਨਕੇ ਬੈਹ ਗਇਓ ਮਰਜੀ ਤੇਰੀ
ਡੇਰਾ ਰਾਣੇ ਨੇ ਦਵਾਰੇ ਤੇਰੇ ਲਾ ਲਿਆ, ਤੇਰਾ ਬੂਹਾ ਨਹੀ ਛਡਣਾ