जाप जोगी पौणाहारी दा

ਜਾਪੁ ਜੋਗੀ ਪੌਣਾਹਾਰੀ ਦਾ

ਪਾਰ, ਲੰਘ ਜਾਓ,,, ਜੀ ਨਾਮ ਜਪ ਕੇ ll
ਸਿੱਧਾ,, ਭਵ ਸਾਗਰ ਵਿੱਚੋਂ ਤਾਰੇ,
ਜੀ ਜਾਪੁ ਜੋਗੀ ਜੈ ਹੋ , ਪੌਣਾਹਾਰੀ ਦਾ  
ਗੇੜ੍ਹੇ,, ਕੱਟਦਾ ਚੌਰਾਸੀ ਵਾਲੇ ਸਾਰੇ ll  
ਹਰੀ ਓਮ, ਸਿਧਾਏ ਨਮੋ,

ਜਾਪ ਚਿਰਾਗ਼, ਬਿਨਾਂ ਤੇਲ-ਬੱਤੀ ਜੱਗਦਾ,
"ਕੰਨਾਂ ਵਿੱਚ ਰਸ ਘੋਲ੍ਹੇ, ਬੜਾ ਮਿੱਠਾ ਲੱਗਦਾ" ll
ਦੋ ਵੇਲੇ, ਜੇਹੜੇ ਜਾਪ ਕਰਦੇ ਹੁੰਦੇ...
ਉਹਨਾਂ ਦੇ ਹੀ, ਪਾਰ ਉਤਾਰੇ,
ਜੀ ਜਾਪੁ ਜੋਗੀ,,,ਜੈ ਹੋ , ਪੌਣਾਹਾਰੀ ਦਾ  
ਗੇੜ੍ਹੇ,, ਕੱਟਦਾ ਚੌਰਾਸੀ ਵਾਲੇ ਸਾਰੇ ll
ਹਰੀ ਓਮ, ਸਿਧਾਏ ਨਮੋ,

ਵਹਿਮਾਂ ਤੇ ਭਰਮਾ ਨੂੰ, ਜੜ੍ਹਾਂ ਤੋਂ ਹੀ ਵੱਢਦਾ,
"ਭਗਤੋ ਪਿਆਰ ਓਹਨੂੰ, ਥੋੜ ਨਹੀਂਓਂ ਛੱਡਦਾ" ll
ਵੇ ਘਰ 'ਚ, ਲਿਆਵੇ ਖੁਸ਼ੀਆਂ ਨਾਲੇ,
ਮੇਹਰਾਂ ਵਾਲੀ, ਮਹਿਕ ਖਿੱਲਾਰੇ,
ਜੀ ਜਾਪੁ ਜੋਗੀ,,,ਜੈ ਹੋ , ਪੌਣਾਹਾਰੀ ਦਾ  
ਗੇੜ੍ਹੇ,, ਕੱਟਦਾ ਚੌਰਾਸੀ ਵਾਲੇ ਸਾਰੇ ll
ਹਰੀ ਓਮ, ਸਿਧਾਏ ਨਮੋ,...

ਬਾਬਾ ਜੀ ਦਾ ਜਾਪ ਕਰੇ, ਸੱਚੇ ਦਿਲ ਨਾਲ ਜੋ,
ਰੀਤ ਬਲਿਹਾਰ ਵਾਂਗੂ, ਹੁੰਦਾ ਮਾਲੋ ਮਾਲ ਓਹ" ll
ਜੋਗੀ ਦੀ ਜੇਹੜੇ, ਓਟ ਤੱਕਦੇ......ਦੁੱਖ,
ਮਿੱਟ ਜਾਂਦੇ, ਜਿੰਦਗੀ ਦੇ ਸਾਰੇ,
ਜੀ ਜਾਪੁ ਜੋਗ,ਜੈ ਹੋ , ਪੌਣਾਹਾਰੀ ਦਾ,  
ਗੇੜ੍ਹੇ, ਕੱਟਦਾ ਚੌਰਾਸੀ ਵਾਲੇ ਸਾਰੇ ll
ਹਰੀ ਓਮ, ਸਿਧਾਏ ਨਮੋ,....।

ਅਪਲੋਡਰ- ਅਨਿਲਰਾਮੂਰਤੀਭੋਪਾਲ    
download bhajan lyrics (325 downloads)