चिमटा बाबे दा

ਧੁਨ- ਨੀ ਮੈਂ ਕੱਤਾਂ ਪ੍ਰੀਤਾਂ ਨਾਲ

ਭਗਤਾ, ਸੁਣ ਲੈ ਸ਼ਰਧਾ ਨਾਲ, ਚਿਮਟਾ ਬਾਬੇ ਦਾ ll
( ਜੈ ਹੋ, ਚਿਮਟਾ ਬਾਬੇ ਦਾ )
ਏਹ, ਸਭ ਤੇ ਰੰਗ ਚੜ੍ਹਾਵੇ, ਚਿਮਟਾ ਬਾਬੇ ਦਾ l
( ਜੈ ਹੋ, ਚਿਮਟਾ ਬਾਬੇ ਦਾ )
ਏਹ, ਸਭ ਦੇ ਕਸ਼ਟ ਮਿਟਾਵੇ, ਚਿਮਟਾ ਬਾਬੇ ਦਾ l
( ਜੈ ਹੋ, ਚਿਮਟਾ ਬਾਬੇ ਦਾ )
ਏਹ, ਸਭ ਨੂੰ ਮਸਤ ਬਣਾਵੇ, ਚਿਮਟਾ ਬਾਬੇ ਦਾ l
( ਜੈ ਹੋ, ਚਿਮਟਾ ਬਾਬੇ ਦਾ )
ਭਗਤਾ, ਸੁਣ ਲੈ ਸ਼ਰਧਾ ਨਾਲ, ਚਿਮਟਾ ਬਾਬੇ ਦਾ l
( ਜੈ ਹੋ, ਚਿਮਟਾ ਬਾਬੇ ਦਾ )

ਇਸ ਚਿਮਟੇ ਦੀ, ਕਲਾ ਸੁਣਾਵਾਂ, ਸਭ ਨੂੰ ਮਸਤ ਬਣਾਵੇ l
*ਢੋਲਕ ਦੇ ਸੰਗ, ਖੜ੍ਹਕੇ ਚਿਮਟਾ, ਸਭ ਤੇ ਰੰਗ ਚੜ੍ਹਾਵੇ,
ਚਿਮਟਾ ਬਾਬੇ ਦਾ,,,
( ਜੈ ਹੋ, ਚਿਮਟਾ ਬਾਬੇ ਦਾ )
ਭਗਤਾ, ਸੁਣ ਲੈ ਸ਼ਰਧਾ ਨਾਲ,,,,,,,,,,,,,,,,,,,,,,F

ਇਹ ਚਿਮਟਾ, ਸਾਡੇ ਬਾਬਾ ਜੀ ਦਾ, ਭਗਤਾਂ ਦਾ ਰਖਵਾਲਾ l
*ਭੂਤ ਪ੍ਰੇਤ ਨੂੰ, ਦੂਰ ਹਟਾਵੇ, ਚਿਮਟਾ ਸ਼ਕਤੀ ਵਾਲਾ,
ਚਿਮਟਾ ਬਾਬੇ ਦਾ,,,
( ਜੈ ਹੋ, ਚਿਮਟਾ ਬਾਬੇ ਦਾ )
ਭਗਤਾ, ਸੁਣ ਲੈ ਸ਼ਰਧਾ ਨਾਲ,,,,,,,,,,,,,,,,,,,,,,F

ਵਿੱਚ ਤਲਾਈਆਂ, ਗੋਰਖ ਨਾਥ ਨੇ, ਮ੍ਰਿਗਸ਼ਾਲਾ ਨੂੰ ਉੜ੍ਹਾਇਆ l
*ਵਿੱਚ ਅਕਾਸ਼ ਦੇ, ਇਸ ਚਿਮਟੇ ਨੇ, ਆਪਣਾ ਰੰਗ ਵਿਖਾਇਆ,
ਚਿਮਟਾ ਬਾਬੇ ਦਾ,,,
( ਜੈ ਹੋ, ਚਿਮਟਾ ਬਾਬੇ ਦਾ )
ਭਗਤਾ, ਸੁਣ ਲੈ ਸ਼ਰਧਾ ਨਾਲ,,,,,,,,,,,,,,,,,,,,,,F

ਸਤਿਸੰਗ ਦੇ ਵਿੱਚ, ਭਗਤ ਕੈਲਾਸ਼, ਚਿਮਟੇ ਨੂੰ ਖੜ੍ਹਕਾਵੇ l
ਕੈਲਾਸ਼ ਧਾਮ, ਜਲੰਧਰ ਅੰਦਰ, ਪ੍ਰੇਮ ਦਾ ਰੰਗ ਚੜ੍ਹਾਵੇ,
ਚਿਮਟਾ ਬਾਬੇ ਦਾ,,,
( ਜੈ ਹੋ, ਚਿਮਟਾ ਬਾਬੇ ਦਾ )
ਭਗਤਾ, ਸੁਣ ਲੈ ਸ਼ਰਧਾ ਨਾਲ,,,,,,,,,,,,,,,,,,,,,,

ਅਪਲੋਡਰ- ਅਨਿਰਾਮੂਰਤੀਭੋਪਾਲ
download bhajan lyrics (432 downloads)