( ਕੋਈ ਅਲੀ ਆਖੇ, ਕੋਈ ਵਲੀ ਆਖੇ,
ਕੋਈ ਕਹੇ ਦਾਤਾ, ਸੱਚੇ ਮਾਲਕਾਂ ਨੂੰ l
ਮੈਨੂੰ ਸਮਝ, ਨਾ ਆਵੇ,,, ਕੀ ਨਾਮ ਦੇਵਾਂ,
ਇਸ, ਗੋਲ ਚੱਕੀ ਦਿਆਂ, ਚਾਲਕਾਂ ਨੂੰ l
ਰੂਹ ਦਾ ਅਸਲ, ਮਾਲਕ, ਓਹੀ ਮੰਨੀਏ ਜੀ,
*ਜੀਹਦਾ, ਨਾਮ ਲਈਏ, ਤਾਂ ਸਰੂਰ ਹੋਵੇ l
ਅੱਖਾਂ ਖੁੱਲੀਆਂ ਨੂੰ, ਮਹਿਬੂਬ ਦਿੱਸੇ,,, ਹਾਏ!
ਅੱਖਾਂ, ਬੰਦ ਹੋਵਣ ਤਾਂ, ਹਜ਼ੂਰ ਹੋਵੇ l
ਕੋਈ ਸੌਣ ਵੇਲੇ, ਕੋਈ ਨਹਾਉਣ ਵੇਲੇ*,
*ਕੋਈ ਗਾਉਣ ਵੇਲੇ, ਤੈਨੂੰ ਯਾਦ ਕਰਦਾ l
ਇੱਕ ਨਜ਼ਰ, ਤੂੰ ਮੇਹਰ ਦੀ, ਮਾਰ ਸਾਈਂ,
ਸਰਤਾਜ਼/ਭਗਤ ਵੀ ਖੜ੍ਹਾ, ਫ਼ਰਿਆਦ ਕਰਦਾ ll )
ਸਾਈਂ, ਵੇ ਸਾਡੀ, ਫ਼ਰਿਆਦ ਤੇਰੇ ਤਾਈਂ l
ਸਾਈਂ, ਵੇ ਬਾਂਹੋਂ ਫੜ੍ਹ, ਬੇੜਾ ਬੰਨ੍ਹੇ ਲਾਈਂ l
*ਸਾਈਂ, ਵੇ ਮੇਰਿਆਂ, ਗੁਨਾਹਾਂ ਨੂੰ ਲੁਕਾਈਂ l
*ਸਾਈਂ, ਵੇ ਹਾਜ਼ਰਾ, ਹਜ਼ੂਰ ਵੇ ਤੂੰ ਆਈਂ ll
*ਸਾਈਂ, ਵੇ ਫੇਰਾ, ਮਸਕੀਨਾਂ ਵੱਲ ਪਾਈਂ l
*ਸਾਈਂ, ਵੇ ਬੋਲ ਕੱਖ, ਸਾਰਾਂ ਦੇ ਪੁਗਾਈਂ l
*ਸਾਈਂ, ਵੇ ਹੱਕ ਵਿੱਚ, ਫੈਸਲੇ ਸੁਣਾਈਂ,
*ਸਾਈਂ, ਵੇ ਹੌਲੀ ਹੌਲੀ, ਖ਼ਾਮੀਆਂ ਘਟਾਈਂ l
*ਸਾਈਂ, ਵੇ ਮੈਂ ਨੂੰ ਮੇਰੇ, ਅੰਦਰੋਂ ਮੁਕਾਈਂ,
*ਸਾਈਂ, ਜੇ ਡਿੱਗੀਏ ਤਾਂ, ਫੜ੍ਹ ਕੇ ਉਠਾਈਂ l
ਸਾਈਂ, ਵੇ ਦੇਖੀ ਨਾ, ਭਰੋਸੇ ਅਜ਼ਮਾਈਂ l
ਸਾਈਂ, ਵੇ ਔਖੇ ਸੌਖੇ, ਰਾਹਾਂ 'ਚੋਂ ਕਢਾਈਂ l
ਓ ਸਾਈਂ,,,* ਵੇ ਕਲਾ ਨੂੰ ਵੀ, ਹੋਰ,,, ਚਮਕਾਈਂ* l
ਸਾਈਂ,,,* ਵੇ ਸੁਰਾਂ ਨੂੰ ਬਿਠਾ ਦੇ, ਥਾਓਂ ਥਾਂਈਂ* l
ਸਾਈਂ, ਵੇ ਤਾਲ ਵਿੱਚ, ਤੁਰਨਾ ਸਿਖਾਈਂ l
ਸਾਈਂ, ਵੇ ਸਾਜ਼, ਰੁੱਸ ਗਏ ਤਾਂ ਮਨਾਈਂ l
ਸਾਈਂ, ਵੇ ਏਹਨਾਂ ਨਾਲ, ਆਵਾਜ਼ ਵੀ ਰਲਾਈਂ l
ਸਾਈਂ, ਵੇ ਅੱਖਰਾਂ ਦਾ, ਮੇਲ ਤੂੰ ਕਰਾਈਂ l
ਸਾਈਂ, ਵੇ ਕੰਨੀ ਕਿਸੇ, ਗੀਤ ਦੀ ਫੜ੍ਹਾਈਂ l
ਸਾਈਂ, ਵੇ ਸ਼ਬਦਾਂ ਦਾ, ਸਾਥ ਵੀ ਨਿਭਾਈਂ l
ਸਾਈਂ, ਵੇ ਨਗਮੇ ਨੂੰ, ਫੜ੍ਹਕੇ ਜਗਾਈਂ l
*ਸਾਈਂ, ਵੇ ਸ਼ਾਇਰੀ 'ਚ, ਅਸਰ ਦਿਖਾਈਂ l
*ਸਾਈਂ, ਵੇ ਜ਼ਜ਼ਬੇ ਦੀ, ਵੇਲ ਨੂੰ ਵਧਾਈਂ l
*ਸਾਈਂ, ਵੇ ਘੁੱਟ ਘੁੱਟ ਸਭ ਨੂੰ ਪਿਲਾਈਂ l
*ਸਾਈਂ, ਵੇ ਇਸ਼ਕੇ ਦਾ, ਨਸ਼ਾ ਵੀ ਚੜ੍ਹਾਈਂ l
ਸਾਈਂ, ਵੇ ਸੈਰ ਤੂੰ, ਖਿਆਲਾਂ ਨੂੰ ਕਰਾਈਂ l
ਸਾਈਂ, ਵੇ ਤਾਰਿਆਂ ਦੇ, ਦੇਸ਼ ਲੈ ਕੇ ਜਾਈਂ l
ਸਾਈਂ, ਵੇ ਸੂਫ਼ੀਆਂ ਦੇ, ਵਾਂਗਰਾਂ ਨਚਾਈਂ l
*ਸਾਈਂ, ਵੇ ਅਸੀਂ, ਸੱਜ ਬੈਠੇ ਚਾਈਂ ਚਾਈਂ l
*ਸਾਈਂ, ਵੇ ਥੋੜੀ ਬਹੁਤੀ, ਅਦਾ ਵੀ ਸਿਖਾਈਂ l
*ਸਾਈਂ, ਵੇ ਮੇਰੇ ਨਾਲ, ਨਾਲ ਤੂੰ ਵੀ ਗਾਈਂ l
ਸਾਈਂ, ਵੇ ਲਾਜ਼, ਸਰਤਾਜ਼ ਦੀ ਬਚਾਈਂ l
ਸਾਈਂ, ਵੇ ਭੁੱਲਿਆਂ ਨੂੰ, ਉਂਗਲੀ ਫੜ੍ਹਾਈਂ l
ਸਾਈਂ, ਵੇ ਅੱਗੇ ਹੋ ਕੇ, ਰਾਹਾਂ ਰੁਸ਼ਨਾਈਂ l
ਸਾਈਂ, ਵੇ ਹਨੇਰੀਆਂ 'ਚ, ਪੱਲੇ ਨਾ ਛੁੜਾਈਂ l
ਸਾਈਂ, ਵੇ ਜਿੰਦਗੀ ਦੇ, ਬੋਝ ਨੂੰ ਚੁਕਾਈਂ l
ਸਾਈਂ, ਵੇ ਫਿੱਕਰਾਂ ਨੂੰ, ਹਵਾ ਚ ਉੜ੍ਹਾਈਂ l
*ਸਾਈਂ, ਵੇ ਸਾਰੇ ਲੱਗੇ, ਦਾਗ ਵੀ ਧੁਆਈਂ l
*ਸਾਈਂ, ਵੇ ਸਿੱਲੇ ਸਿੱਲੇ, ਨੈਣਾਂ ਨੂੰ ਸੁਖਾਈਂ l
*ਸਾਈਂ, ਵੇ ਦਿਲਾਂ ਦੇ, ਗ਼ੁਲਾਬ ਮਹਿਕਾਈਂ l
*ਸਾਈਂ, ਵੇ ਬੱਸ ਪੱਟੀ, ਪਿਆਰ ਦੀ ਪੜ੍ਹਾਈਂ l
*ਸਾਈਂ, ਵੇ ਪਾਕ ਸਾਫ਼, ਰੂਹਾਂ ਨੂੰ ਮਿਲਾਈਂ l
*ਸਾਈਂ, ਵੇ ਬੱਚਿਆਂ ਦੇ, ਵਾਂਗੂ ਸਮਝਾਈਂ l
*ਸਾਈਂ, ਵੇ ਮਾੜ੍ਹੇ ਕੰਮੋਂ, ਘੂਰ ਕੇ ਹਟਾਈਂ l
*ਸਾਈਂ, ਵੇ ਖੋਟਿਆਂ ਨੂੰ, ਖ਼ਰੇ 'ਚ ਮਿਲਾਈਂ l
ਸਾਈਂ, ਵੇ ਲੋਹੇ ਨਾਲ, ਪਾਰਸ ਘਿਸਾਈਂ l
ਸਾਈਂ, ਵੇ ਮਿਹਨਤਾਂ ਦੇ, ਮੁੱਲ ਵੇ ਪਵਾਈਂ l
ਓ ਸਾਈਂ,,,* ਵੇ ਮਾੜ੍ਹਿਆਂ ਦੀ, ਮੰਡੀ ਨਾ ਵਿਖਾਈਂ* l
ਸਾਈਂ,,,* ਵੇ ਦੇਖੀਂ ਹੁਣ, ਦੇਰ ਨਾ ਲਗਾਈਂ* l
*ਸਾਈਂ, ਵੇ ਦਰਾਂ ਤੇ, ਖੜ੍ਹੇ ਆਂ ਖ਼ੈਰ ਪਾਈਂ l
*ਸਾਈਂ, ਵੇ ਮੇਹਰਾਂ ਵਾਲੇ, ਮੀਂਹ ਵੀ ਬਰਸਾਈਂ l
ਸਾਈਂ, ਵੇ ਅਕਲਾਂ ਦੇ, ਘੜ੍ਹੇ ਨੂੰ ਭਰਾਈਂ l
ਸਾਈਂ, ਵੇ ਗੁੰਬਦ, ਗ਼ਰੂਰ ਦੇ ਗਿਰਾਈਂ l
ਸਾਈਂ, ਵੇ ਅੱਗ ਵਾਂਗੂ, ਹੌਂਸਲੇ ਪਕਾਈਂ l
ਸਾਈਂ, ਵੇ ਅੰਬਰਾਂ ਤੋਂ, ਸੋਚ ਮੰਗਵਾਈਂ l
ਸਾਈਂ, ਵੇ ਆਪੇ ਆਵਾਜ਼, ਮਾਰ ਕੇ ਬੁਲਾਈਂ l
ਸਾਈਂ, ਵੇ ਹੁਣ ਸਾਨੂੰ, ਕੋਲ ਵੀ ਬਿਠਾਈਂ l
ਸਾਈਂ, ਵੇ ਆਪਣੇ ਹੀ, ਰੰਗ 'ਚ ਰੰਗਾਈਂ l
ਸਾਈਂ, ਮੈਂ ਹਰ ਵੇਲੇ, ਕਰਾਂ ਸਾਈਂ ਸਾਈਂ l
ਸਾਈਂ, ਵੇ ਤੋਤੇ ਵਾਂਗੂ, ਬੋਲ ਵੀ ਰਟਾਈਂ l
ਸਾਈਂ, ਵੇ ਆਤਮਾ ਦਾ, ਦੀਵਾ ਵੀ ਜਗਾਈਂ l
ਸਾਈਂ, ਵੇ ਅਨਹਦ, ਨਾਦ ਤੂੰ ਵਜਾਈਂ l
ਸਾਈਂ, ਰੂਹਾਨੀ ਕੋਈ, ਤਾਰ ਛੇੜ ਜਾਈਂ l
ਸਾਈਂ, ਵੇ ਸੱਚੀ, ਸਰਤਾਜ ਤੂੰ ਬਣਾਈਂ l
ਸਾਈਂ,,, ਸਾਈਂ,,, ਸਾਈਂ,,,,,,,,,,,,
ਅਪਲੋਡਰ- ਅਨਿਲਰਮੂਰਤੀਭੋਪਾਲ