ਸ਼ੇਰ ਤੇ ਸਵਾਰ ਹੋ ਕੇ ਆਜਾ ਦਾਤੀਏ
ਧੁਨ- ਦੇ ਦੇ ਗੇੜਾ ਦੇ ਦੇ ਗੇੜਾ
ਸ਼ੇਰ ਤੇ, ਸਵਾਰ ਹੋ ਕੇ, ਆਜਾ ਦਾਤੀਏ,
ਭਗਤਾਂ ਦੇ, ਘਰ ਫੇਰਾ, ਪਾ ਜਾ ਦਾਤੀਏ,
( ਜੈ ਜੈ, ਅੰਬੇ, ਜੈ ਜਗਦੰਬੇ, ) ll
ਲਾਲ ਲਾਲ, ਬਿੰਦੀ ਮਾਂ ਨੂੰ, ਸੋਹਣੀ ਲੱਗਦੀ,
ਭਗਤਾਂ, ਨੂੰ ਮਈਆ ਬੜੀ, ਪਿਆਰੀ ਲੱਗਦੀ ll
ਹੋ ਮੱਥੇ ਉੱਤੇ, ਬਿੰਦੀ ਲਾ ਕੇ, ਆਜਾ ਦਾਤੀਏ ll,
ਭਗਤਾਂ ਦੇ, ਘਰ ਫੇਰਾ, ਪਾ ਜਾ ਦਾਤੀਏ,
( ਜੈ ਜੈ, ਅੰਬੇ, ਜੈ ਜਗਦੰਬੇ,)
ਸ਼ੇਰ ਤੇ, ਸਵਾਰ ਹੋ ਕੇ..........
ਲਾਲ ਲਾਲ, ਸੁਰਖ਼ੀ ਮਾਂ ਨੂੰ, ਸੋਹਣੀ ਲੱਗਦੀ,
ਭਗਤਾਂ, ਨੂੰ ਮਈਆ ਬੜੀ, ਪਿਆਰੀ ਲੱਗਦੀ ll
ਹੋ ਲਾਲ ਲਾਲ, ਸੁਰਖ਼ੀ ਲਾ ਕੇ, ਆਜਾ ਦਾਤੀਏ ll,
ਭਗਤਾਂ ਦੇ, ਘਰ ਫੇਰਾ, ਪਾ ਜਾ ਦਾਤੀਏ
( ਜੈ ਜੈ, ਅੰਬੇ, ਜੈ ਜਗਦੰਬੇ, )
ਸ਼ੇਰ ਤੇ, ਸਵਾਰ ਹੋ ਕੇ.........
ਲਾਲ ਲਾਲ, ਮਹਿੰਦੀ ਮਾਂ ਨੂੰ, ਸੋਹਣੀ ਲੱਗਦੀ,
ਭਗਤਾਂ, ਨੂੰ ਮਈਆ ਬੜੀ, ਪਿਆਰੀ ਲੱਗਦੀ ll
ਹੋ ਹੱਥਾਂ ਉੱਤੇ, ਮਹਿੰਦੀ ਲਾ ਕੇ, ਆਜਾ ਦਾਤੀਏ ll,
ਭਗਤਾਂ ਦੇ, ਘਰ ਫੇਰਾ, ਪਾ ਜਾ ਦਾਤੀਏ,
( ਜੈ ਜੈ, ਅੰਬੇ, ਜੈ ਜਗਦੰਬੇ, )
ਸ਼ੇਰ ਤੇ, ਸਵਾਰ ਹੋ ਕੇ...........
ਲਾਲ ਲਾਲ, ਚੂੜਾ ਮਾਂ ਨੂੰ, ਸੋਹਣਾ ਲੱਗਦਾ,
ਭਗਤਾਂ, ਨੂੰ ਮਈਆ ਬੜਾ, ਪਿਆਰਾ ਲੱਗਦਾ ll
ਹੋ ਬਾਂਹਵਾਂ ਵਿੱਚ, ਚੂੜਾ ਪਾ ਕੇ, ਆਜਾ ਦਾਤੀਏ ll,
ਭਗਤਾਂ ਦੇ, ਘਰ ਫੇਰਾ, ਪਾ ਜਾ ਦਾਤੀਏ ,
( ਜੈ ਜੈ, ਅੰਬੇ, ਜੈ ਜਗਦੰਬੇ, )
ਸ਼ੇਰ ਤੇ, ਸਵਾਰ ਹੋ ਕੇ.........
ਲਾਲ ਲਾਲ, ਚੋਲਾ ਮਾਂ ਨੂੰ, ਸੋਹਣਾ ਲੱਗਦਾ,
ਭਗਤਾਂ, ਨੂੰ ਮਈਆ ਬੜਾ, ਪਿਆਰਾ ਲੱਗਦਾ ll
ਹੋ ਲਾਲ ਲਾਲ, ਚੋਲਾ ਪਾ ਕੇ, ਆਜਾ ਦਾਤੀਏ ll,
ਭਗਤਾਂ ਦੇ, ਘਰ ਫੇਰਾ, ਪਾ ਜਾ ਦਾਤੀਏ,
( ਜੈ ਜੈ, ਅੰਬੇ, ਜੈ ਜਗਦੰਬੇ, )
ਸ਼ੇਰ ਤੇ, ਸਵਾਰ ਹੋ ਕੇ.........
ਲਾਲ ਲਾਲ, ਚੁੰਨੀ ਮਾਂ ਨੂੰ, ਸੋਹਣੀ ਲੱਗਦੀ,
ਭਗਤਾਂ, ਨੂੰ ਮਈਆ ਬੜੀ, ਪਿਆਰੀ ਲੱਗਦੀ ll
ਹੋ ਲਾਲ ਲਾਲ, ਚੁੰਨੀ ਲੈ ਕੇ, ਆਜਾ ਦਾਤੀਏ ll,
ਭਗਤਾਂ ਦੇ, ਘਰ ਫੇਰਾ, ਪਾ ਜਾ ਦਾਤੀਏ
( ਜੈ ਜੈ, ਅੰਬੇ, ਜੈ ਜਗਦੰਬੇ, )
ਸ਼ੇਰ ਤੇ, ਸਵਾਰ ਹੋ ਕੇ..........
ਪੀਲਾ ਪੀਲਾ, ਸ਼ੇਰ ਮਾਂ ਨੂੰ, ਸੋਹਣਾ ਲੱਗਦਾ,
ਭਗਤਾਂ, ਨੂੰ ਮਈਆ ਬੜਾ, ਪਿਆਰਾ ਲੱਗਦਾ ll
ਹੋ ਪੀਲੇ ਪੀਲੇ, ਸ਼ੇਰ ਉੱਤੇ, ਆਜਾ ਦਾਤੀਏ ll,
ਭਗਤਾਂ ਦੇ, ਘਰ ਫੇਰਾ, ਪਾ ਜਾ ਦਾਤੀਏ
( ਜੈ ਜੈ, ਅੰਬੇ, ਜੈ ਜਗਦੰਬੇ,)
ਸ਼ੇਰ ਤੇ, ਸਵਾਰ ਹੋ ਕੇ........।
ਅਪਲੋਡਰ- ਅਨਿਲਰਾਮੂਰਤੀਭੋਪਾਲ