ਬੱਲੇ ਬੱਲੇ
ਓ ਬੱਲੇ ਬੱਲੇ / ਓ ਛਾਵਾ ਛਾਵਾ,
ਬਈ ਨਾਲੇ ਬਾਬਾ, ਗਊਆਂ ਚਾਰਦਾ ll
ਤੇ ਨਾਲੇ, ਮੋਰਾਂ ਨੂੰ, ਅਵਾਜ਼ਾਂ ਮਾਰੇ,
ਨਾਲੇ ਬਾਬਾ, ਗਊਆਂ ਚਾਰਦਾ ll
ਓ ਬੱਲੇ ਬੱਲੇ / ਓ ਛਾਵਾ ਛਾਵਾ,
ਬਈ ਰਤਨੋ ਦੇ, ਲਾਡਲਿਆ l
ਓ ਕਿਤੇ, ਮਿਲ ਜਾਏ ਤਾਂ, ਹਾਲ ਸੁਣਾਵਾਂ,
ਰਤਨੋ ਦੇ, ਲਾਡਲਿਆ ll
ਓ ਬੱਲੇ ਬੱਲੇ / ਓ ਛਾਵਾ ਛਾਵਾ,
ਬਈ ਆਵਾਂ ਜਾਵਾਂ, ਤੇਰੇ ਕਰਕੇ ll
ਮੇਰਾ, ਕੰਮ ਨਾ, ਤਲਾਈਆਂ ਵਿੱਚ ਕੋਈ,
ਆਵਾਂ ਜਾਵਾਂ, ਤੇਰੇ ਕਰਕੇ ll
ਓ ਬੱਲੇ ਬੱਲੇ / ਛਾਵਾ ਛਾਵਾ,
ਬਈ ਦਰਸ਼, ਦਿਖਾ ਦੇ ਆਣ ਕੇ ll
ਓ ਨਿਗਾਹ, ਘਟ ਗਈ, ਅੱਖਾਂ ਦੀ ਮੇਰੀ
ਦਰਸ਼, ਦਿਖਾ ਜਾ ਆਣ ਕੇ ll
ਓ ਬੱਲੇ ਬੱਲੇ / ਓ ਛਾਵਾ ਛਾਵਾ,
ਬਈ ਧਰਤੀ ਨੂੰ, ਭਾਗ ਲੱਗ ਗਏ ll
ਓ ਜਿੱਥੇ, ਬਹਿ ਗਿਆ, ਮਾਂ ਰਤਨੋ ਦਾ ਜੋਗੀ,
ਧਰਤੀ ਨੂੰ, ਭਾਗ ਲੱਗ ਗਏ ll
ਓ ਬੱਲੇ ਬੱਲੇ / ਓ ਛਾਵਾ ਛਾਵਾ,
ਬਈ ਰਾਤਾਂ ਨੂੰ ਨਾ, ਨੀਂਦਾਂ ਆਉਂਦੀਆਂ ll
ਓ ਜੋਗੀ, ਆ ਕੇ, ਕਿਤੇ ਨਾ ਮੁੜ ਜਾਵੇ,
ਰਾਤਾਂ ਨੂੰ ਨਾ, ਨੀਂਦਾਂ ਆਉਂਦੀਆਂ ll
ਓ ਬੱਲੇ ਬੱਲੇ / ਓ ਛਾਵਾ ਛਾਵਾ,
ਬਈ, ਸਿੱਲੋਂ ਵਾਲਾ, ਭੇਟਾਂ ਬੋਲਦਾ ll
ਸਾਰੀ, ਸੰਗਤ ਵਜਾਵੇ, ਤਾੜੀ,
ਸਿੱਲੋਂ ਵਾਲਾ, ਭੇਟਾਂ ਬੋਲਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ