सानूं बड़ा नज़ारा आउँदा माँ

ਸਾਨੂੰ ਬੜਾ ਨਜ਼ਾਰਾ ਆਉਂਦਾ ਮਾਂ
=====================
( ਤੇਰੇ, ਕਦਮਾਂ ਦੀ ਜੇ, ਧੂੜ ਮਿਲ ਜਾਏ ਮਾਂ,
ਬੰਦ ਰਸਤੇ ਵੀ, ਖੁਲ੍ਹੇ ਰਾਹ ਹੋ ਜਾਂਦੇ* l
*ਤੇਰੇ ਕਦਮਾਂ 'ਚ, ਜੇ ਥਾਂ ਮਿਲ ਜਾਏ,
ਤੇ ਜੱਗ 'ਚ, ਮਸ਼ਹੂਰ ਮੇਰਾ, ਨਾਂਅ ਹੋ ਜਾਏ ll )    

ਸਾਨੂੰ, ਬੜਾ ਨਜ਼ਾਰਾ ਆਉਂਦਾ ਮਾਂ, ਤੇਰੇ ਚਰਨਾਂ 'ਚ ਬਹਿ ਕੇ ll
^ਸਾਹ, ਸੁੱਖਾਂ ਵਾਲਾ ਆਉਂਦਾ, ਸੁੱਖਾਂ ਵਾਲਾ ਆਉਂਦਾ,
ਸਾਹ, ਸੁੱਖਾਂ ਵਾਲਾ ਆਉਂਦਾ ਮਾਂ, 'ਤੇਰੇ ਚਰਨਾਂ 'ਚ ਬਹਿ ਕੇ*' l
ਬੜਾ ਨਜ਼ਾਰਾ,,, ( ਜੈ ਮਾਤਾ ਦੀ )
ਸਾਨੂੰ, ਬੜਾ ਨਜ਼ਾਰਾ, ਆਉਂਦਾ ਮਾਂ,,,,,,,,,,,,,,,,,,,,,,,,,,,,

ਸੋਨ ਸੁਨਹਿਰੀ, ਮੰਦਿਰ ਮਾਂ ਦਾ, "ਕਿੰਨਾ ਸੋਹਣਾ ਲੱਗਦਾ" l
ਜੀ ਕਰਦਾ, ਤੇਰੇ ਚਰਨਾਂ ਦੇ ਵਿੱਚ, "ਕਰਦਾ ਰਵ੍ਹਾਂ ਮੈਂ ਸੱਜਦਾ" ll
^ਦਿਨ, ਖੁਸ਼ੀਆਂ ਵਾਲਾ ਆਇਆ, ਖੁਸ਼ੀਆਂ ਵਾਲਾ ਆਇਆ,
ਖੁਸ਼ੀਆਂ ਵਾਲਾ, ਆਇਆ ਮਾਂ, ਤੇਰੇ 'ਚਰਨਾਂ 'ਚ ਬਹਿ ਕੇ*' l
ਬੜਾ ਨਜ਼ਾਰਾ,,, ( ਜੈ ਮਾਤਾ ਦੀ )
ਸਾਨੂੰ, ਬੜਾ ਨਜ਼ਾਰਾ, ਆਉਂਦਾ ਮਾਂ,,,,,,,,,,,,,,,,,,,,,,,,,,,,

ਕੀ ਕੀ ਸਿਫਤਾਂ, ਕਰਾਂ ਮੈਂ ਤੇਰੀ, ਜਾਵਾਂ ਤੈਥੋਂ ਵਾਰੇ
ਨਾਮ ਤੇਰੇ ਦੀ, ਮਸਤੀ ਦੇ ਵਿੱਚ, "ਲੈਂਦੇ ਮਸਤ ਨਜ਼ਾਰੇ" ll
^ਪੌੜੀ ਪੌੜੀ, ਚੜ੍ਹ ਜਾਣਾ ਮੈਂ, ਪੌੜੀ ਪੌੜੀ, ਚੜ੍ਹ ਜਾਣਾ ਮੈਂ,
ਪੌੜੀ ਪੌੜੀ, ਚੜ੍ਹ ਜਾਣਾ, 'ਜੈ ਮਾਤਾ ਦੀ ਕਹਿ ਕੇ*' l
ਬੜਾ ਨਜ਼ਾਰਾ,,, ( ਜੈ ਮਾਤਾ ਦੀ )
ਸਾਨੂੰ, ਬੜਾ ਨਜ਼ਾਰਾ, ਆਉਂਦਾ ਮਾਂ,,,,,,,,,,,,,,,,,,,,,,,,,,,,

ਗੱਗੀ, ਤੇਰੀਆਂ ਭੇਟਾਂ ਲਿੱਖਦਾ, ''ਸੰਨੀ ਮੂੰਹੋਂ ਗਾਵੇ" l
ਥਾਂ ਥਾਂ ਤੇ, ਜਾਗੇ ਕਰਦਾ, "ਨੱਚ ਨੱਚ ਤੈਨੂੰ ਮਨਾਵੇ" ll
^ਭਵ ਸਾਗਰ ਤੋਂ, ਤਰ ਜਾਣਾ ਮੈਂ, ਭਵ ਸਾਗਰ ਤੋਂ, ਤਰ ਜਾਣਾ ਮੈਂ,
ਭਵ ਸਾਗਰ ਤੋਂ, ਤਰ ਜਾਣਾ ਮੈਂ, 'ਤੇਰਾ ਨਾਂਅ ਲੈ ਕੇ*' l
ਬੜਾ ਨਜ਼ਾਰਾ,,, ( ਜੈ ਮਾਤਾ ਦੀ )
ਸਾਨੂੰ, ਬੜਾ ਨਜ਼ਾਰਾ, ਆਉਂਦਾ ਮਾਂ,,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (163 downloads)