ਅਰਦਾਸ ਕਰਾਂ ਮਹਾਂਰਾਣੀ

ਅਰਦਾਸ ਕਰਾਂ ਮਹਾਂਰਾਣੀ
================
ਤੇਰੇ, ਚਰਨਾਂ ਵਿੱਚ, ਅਰਦਾਸ ਮੇਰੀ, ਏ ਮਹਾਂਰਾਣੀ,
ਤੇਰੀ, ਮੇਹਰ ਤੇਰੇ, ਬੱਚਿਆਂ ਤੇ, ਹਰਪਲ ਹੋਵੇ ਮਾਂ ll

ਖੈਰਾਂ, ਵੰਡਣ ਵਾਲੀ, ਕਿਸੇ ਨੂੰ ਖ਼ਾਲੀ, ਮੋੜੀ ਨਾ*,
'ਜੇਹੜਾ, ਝੋਲੀ ਅੱਡ ਕੇ, ਦਰ ਤੇ, ਆਣ ਖ਼ਲੋਵੇ ਮਾਂ lll'

ਸੱਚੀ, ਮੇਹਨਤ ਦਾ ਮੁੱਲ, ਸਾਡੇ, ਹਿੱਸੇ ਆਵੇ ਮਾਂ,
ਸਿਹਤਾਂ, ਚੰਗੀਆਂ ਰਹਿਣ, ਨਾ ਕੋਈ, ਰੋਗ ਸਤਾਵੇ ਮਾਂ ll

ਹੱਸਦਾ, ਵੱਸਦਾ ਰਹੇ, ਪਰਿਵਾਰ ਮਾਂ ਤੇਰੇ ਪਿਆਰਿਆਂ ਦਾ*,
'ਹਰ ਕੋਈ, ਤੈਨੂੰ ਮੰਨੇ, ਤੇਰਾ, ਸ਼ੁਕਰ ਮਨਾਵੇ ਮਾਂ lll'

ਤੇਰੇ, ਨਾਮ ਦੀ ਮਾਲਾ, ਬੱਚਾ ਬੱਚਾ, ਫ਼ੇਰੇ ਮਾਂ,
ਤੈਨੂੰ, ਸ਼ੀਸ਼ ਝੁਕਾਵੇ, ਬਸ ਗੁਣ ਗਾਵੇ, ਤੇਰੇ ਮਾਂ ll

ਸਭ ਦੇ, ਕੰਮ ਚਲਾਵੀਂ, ਕੋਈ ਨਾ, ਮਾਯੂਸ ਰਵ੍ਹੇ*,
'ਜਾਣੀ, ਜਾਣ ਭਵਾਨੀ, ਤੇਰੇ ਰੰਗ, ਵਥੇਰੇ ਮਾਂ lll'

ਸਾਡੀ, ਭੁੱਲਾਂ ਨੂੰ ਤੂੰ, ਕਦੀ ਨਾ ਦਿਲ ਤੇ, ਲਾਵੀਂ ਮਾਂ
ਬਖਸ਼ਣ, ਹਾਰ ਭਵਾਨੀ, ਬਖਸ਼ੀ, ਸਦਾ ਗੁਨਾਹਾਂ ਨੂੰ ll

ਅਸੀਂ, ਝੁੱਕਦੇ ਰਹੀਏ, ਆ ਕੇ, ਤੇਰੇ ਮੰਦਿਰਾਂ ਤੇ*,
'ਸਾਥੋਂ, ਹਰਪਲ ਰੱਖੀ ਮਾਂ, ਦੂਰ ਤੂੰ, ਸਾਰੀ ਬਲਾਵਾਂ ਨੂੰ lll'

ਕਦੇ, ਕਿਸੇ ਨੂੰ ਆਪਣਾ, ਦੁੱਖੜਾ ਮੈਂ ਤੇ, ਸੁਣਾਇਆ ਨਹੀਂ,
ਤੇਰੇ, ਬਾਝੋਂ ਕਿਸੇ ਨੇ, ਮੈਨੂੰ, ਸੀਨੇ ਲਾਇਆ ਨਹੀਂ ll

ਸੀਨੇ, ਨਾਲ ਤੂੰ ਲਾਇਆ, ਲਾਈਂ ਰੱਖੀ, ਮੇਰੀ ਮਹਾਂਰਾਣੀ*,
'ਚੰਗਾ, ਮੰਦਾ ਜੋ ਵੀ, ਹਾਂ ਤੂੰ, ਨਿਭਾਈ ਮਹਾਂਰਾਣੀ lll'

ਤੇਰੀ ਮਾਂ, ਚੌਂਕੀਆਂ ਜਾਗੇ, ਘਰ ਘਰ ਦੇ ਵਿੱਚ, ਹੋਵਣ ਮਾਂ,
ਤੇਰੀ, ਜੋਤ ਜਗੇ ਤੇ, ਘਰ ਘਰ, ਰੋਸ਼ਨ ਹੋਵੇ ਮਾਂ ll

ਅਸੀਂ, ਭਰਦੇ ਰਹੀਏ, ਤੇਰੀ, ਹਾਜ਼ਰੀ ਮਹਾਂਰਾਣੀ*,
'ਮੇਰੇ, ਵਰਗੇ ਏਥੇ, ਆ ਕੇ ਪਾਵਨ, ਹੁੰਦੇ ਮਾਂ lll'

ਤੈਥੋਂ, ਹੱਥ ਜੋੜ ਕੇ, ਮਾਫ਼ੀ ਦਾਤੀ, ਮੰਗਦੇ ਹਾਂ,
ਜੇ ਕੋਈ, ਭੁੱਲ ਚੁੱਕ ਤੇਰੀ, ਸੇਵਾ ਦੇ ਵਿੱਚ, ਹੋ ਜਾਵੇ ll

ਐਵੇਂ, ਪਾਉਂਦੀ ਰਵ੍ਹੀਂ, ਬੱਚਿਆਂ ਦੇ, ਘਰ ਵਿੱਚ ਫੇਰਾ ਤੂੰ*,
'ਤੇਰੀ, ਮੇਹਰਬਾਨੀਆਂ, ਕਿਰਪਾ, ਤੇਰੀ ਹੋਈ ਮਾਂ lll'

ਤੇਰਾ, ਬੱਚੜਾ ਪੁਨੀਤ, ਹਰ ਵੇਲੇ, ਏਹ ਕਹਿੰਦਾ ਏ,
ਖ਼ੈਰਾਂ, ਸਭ ਦੇ ਲਈ, ਦੁਨੀਆਂ ਵਿੱਚ, ਏਹੋ ਮੰਗਦਾ ਏ ll

ਸਾਡੇ, ਵੇਹੜੇ ਤੋਂ, ਕਦੀ ਕੋਈ ਵੀ, ਖ਼ਾਲੀ ਜਾਵੇ ਨਾ*,
'ਮੌਜ਼ਾਂ, ਲਾਈ ਰੱਖੀ ਤੂੰ, ਮੌਜ਼ਾਂ, ਲਾਵਣ ਵਾਲੀ ਮਾਂ lll'
ਜੈਕਾਰਾ,,,,, ਮੇਰੀ ਸ਼ੇਰਾਂਵਾਲੀ ਦਾ,,,
ਬੋਲ, ਸਾਚੇ ਦਰਬਾਰ ਕੀ ਜੈ l
download bhajan lyrics (52 downloads)