कदो सांवरे दा होना हे दीदार/ਕਦੋਂ ਸਾਂਵਰੇ ਦਾ ਹੋਣਾ ਏ ਦੀਦਾਰ

ਕਦੋਂ ਸਾਂਵਰੇ ਦਾ ਹੋਣਾ ਏ ਦੀਦਾਰ

ਕਦੋਂ, ਸਾਂਵਰੇ ਦਾ, ਹੋਣਾ ਏ ਦੀਦਾਰ ॥
ਕੋਈ, ਦੱਸੋ ਮੇਰਾ, ਹੱਥ ਵੇਖ ਕੇ ॥
ਕਦੋਂ, ਪ੍ਰੇਮ ਮੇਰਾ, ਹੋਣਾ ਸਵੀਕਾਰ ॥
ਕੋਈ, ਦੱਸੋ ਮੇਰਾ, ਹੱਥ ਵੇਖ ਕੇ ॥

ਕਹਿੰਦਿਆਂ ਨੇ, ਕੀ ਮੇਰੇ, ਹੱਥਾਂ ਦੀਆਂ ਲੀਕਾਂ ।
ਕਦੋਂ, ਮੇਰੇ ਸ਼ਾਮ ਆਉਣਾ, ਕੇਹੜੀਆਂ ਤਰੀਕਾਂ ॥
ਕਦੋਂ, ਮੇਰੀ ਵੀ ਓਹ, ਸੁਣੇਗਾ ਪੁਕਾਰ ॥
ਕੋਈ, ਦੱਸੋ ਮੇਰਾ, ਹੱਥ ਵੇਖ ਕੇ ॥

ਹਰ ਇੱਕ, ਸਾਹ ਨਾਲ, ਸ਼ਾਮ ਨੂੰ ਪੁਕਾਰਦੀ ।
ਰਹਿੰਦੀ ਏ, ਉਡੀਕ ਮੈਨੂੰ, ਸ਼ਾਮ ਦੇ ਦੀਦਾਰ ਦੀ ॥
ਕਦੋਂ, ਮਿਲੇਗਾ ਓਹ, ਕ੍ਰਿਸ਼ਨ ਮੁਰਾਰ ॥
ਕੋਈ, ਦੱਸੋ ਮੇਰਾ, ਹੱਥ ਵੇਖ ਕੇ ॥

ਲੱਗਦਾ ਏ, ਡਰ ਇਸ, ਜਿੰਦ ਬੇਈਮਾਨ ਤੋਂ ।
ਮਿਲ ਜਾਵੇ, ਆ ਕੇ ਪਹਿਲਾਂ, ਜਾਨ ਮੇਰੀ ਜਾਣ ਤੋਂ ॥
ਕਦੋਂ, ਪੁੱਛੇਗਾ ਓਹ, ਆ ਕੇ ਮੇਰੀ ਸਾਰ ॥
ਕੋਈ, ਦੱਸੋ ਮੇਰਾ, ਹੱਥ ਵੇਖ ਕੇ ॥

ਬਣਕੇ, ਦੀਵਾਨੀ ਸਦਾ, ਧਿਆਨ ਓਹਦਾ ਲਾਉਂਦੀ ਆਂ ।
ਚਿੱਤਰ, ਵਚਿੱਤਰ ਦੇ, ਭਜਨ ਵੀ ਗਾਉਂਦੀ ਆਂ ॥
ਕਦੋਂ, ਮੇਰਾ ਵੀ, ਹੋਵੇਗਾ ਉਧਾਰ ॥
ਕੋਈ, ਦੱਸੋ ਮੇਰਾ, ਹੱਥ ਵੇਖ ਕੇ ॥
ਕਦੋਂ, ਸਾਂਵਰੇ ਦਾ, ਹੋਣਾ ਏ ਦੀਦਾਰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

कदों सांवरे दा होना ए दीदार

कदों, सांवरे दा, होना ए दीदार ॥
कोई, दस्सो मेरा, हाथ वेख के ॥
कदों, प्रेम मेरा, होना स्वीकार ॥
कोई, दस्सो मेरा, हाथ वेख के ॥

कहिंदे ने, की मेरे, हथ्‍थां दियां लीकां ।
कदों, मेरे शाम आऊणा, केहड़ियां तरीकां ॥
कदों, मेरी वी ओह, सुनेगा पुकार ॥
कोई, दस्सो मेरा, हाथ वेख के ॥

हर इक, सांस नाल, शाम नूं पुकारदी ।
रहिंदी ए, उडीक मैनूं, शाम दे दीदार दी ॥
कदों, मिलेगा ओह, कृष्ण मुरार ॥
कोई, दस्सो मेरा, हाथ वेख के ॥

लगदा ए, डर इस, जिंद बेईमान तों ।
मिल जावे, आ के पहलां, जान मेरी जान तों ॥
कदों, पुछेगा ओह, आ के मेरी सार ॥
कोई, दस्सो मेरा, हाथ वेख के ॥

बण के, दीवानी सदा, ध्यान ओहदा लाऊंदी आं ।
चित्र–विचित्र दे, भजन वी गाऊंदी आं ॥
कदों, मेरा वी, होवेगा उधार ॥
कोई, दस्सो मेरा, हाथ वेख के ॥
कदों, सांवरे दा, होना ए दीदार...

अपलोडर – अनिल रामूर्ती भोपाल

श्रेणी
download bhajan lyrics (32 downloads)