मैं पावां फुल्लां दे हार

*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ ਆ ਬਾਬਾ ll
ਆਓ ਬਾਬਾ ਜੀ ਪੌਣਹਾਰੀ, ਆਓ ਬਾਬਾ ਜੀ ਦੁੱਧਾਧਾਰੀ l
*ਮੈਂ ਕਰਾਂ ਤੇਰਾ ਸਤਿਕਾਰ, ਮੇਰੇ ਘਰ ਆ ਬਾਬਾ,,,
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ,,,,,,,,,,,,,,,,,,,,

ਤੇਰੀ ਸੁੰਦਰ ਗੁਫ਼ਾ ਪਿਆਰੀ, "ਤੈਨੂੰ ਮੰਨਦੀ ਦੁਨੀਆਂ ਸਾਰੀ" ll
*ਤਾਂਹੀਓਂ ਹੁੰਦੀ ਜੈ ਜੈਕਾਰ, ਮੇਰੇ ਘਰ ਆ ਬਾਬਾ,,,
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ,,,,,,,,,,,,,,,,,,,,

ਝੋਲੀ ਚਿਮਟਾ ਲੈ ਕੇ ਆਜਾ, "ਉੱਤੇ ਮੋਰ ਦੇ ਬਹਿ ਕੇ ਆਜਾ" ll
*ਮੇਰਾ ਕਰ ਦਿਓ ਬੇੜਾ ਪਾਰ, ਮੇਰੇ ਘਰ ਆ ਬਾਬਾ,,,
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ,,,,,,,,,,,,,,,,,,,,

ਮੈਂ ਪਾਪੀ ਤੂੰ ਬਖਸ਼ਣਹਾਰਾ, "ਤੱਕਦਾ ਤੇਰਾ ਸਦਾ ਸਹਾਰਾ" ll
*ਮੇਰੇ ਦਿਲ ਵਿੱਚ ਪ੍ਰੇਮ ਪਿਆਰ, ਮੇਰੇ ਘਰ ਆ ਬਾਬਾ,,,
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ,,,,,,,,,,,,,,,,,,,,

ਕੈਲਾਸ਼ ਨਾਥ ਹੈ ਬੱਚੜਾ ਤੇਰਾ, "ਜੋਗੀਆ ਮਾਣ ਤੂੰ ਰੱਖਣਾ ਮੇਰਾ" ll
*ਤੇਰੀ ਸ਼ਕਤੀ ਤੋਂ ਬਲਿਹਾਰ, ਮੇਰੇ ਘਰ ਆ ਬਾਬਾ,,,
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (444 downloads)