ਤੂੰ ਰਖ ਲੈ ਗਰੀਬ ਜਾਣਕੇ

ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ ਮੈਨੂੰ ਤੇਰੀ ਓਟ
ਤੂੰ ਰਖ ਲੈ ਗਰੀਬ ਜਾਣਕੇ
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ...

ਦੁੱਧਾਧਾਰੀ ਪੌਣਾਹਾਰੀ ਲੋਕੀ ਤੈਨੂੰ ਆਖਦੇ, ਲੋਕੀ ਤੈਨੂੰ ਆਖਦੇ
ਦਰਸ਼ ਦਿਖਾਦੇ ਮੈਂ ਤਾਂ ਦਰ ਆਇਆ ਆਪਦੇ, ਦਰ ਆਇਆ ਆਪਦੇ
ਦਿਨੇ ਰਾਤੀ ਤੇਰੇ ਨਾਮ ਨੂੰ ਧਿਆ ਲਿਆ ਦਿਨੇ ਰਾਤੀ ਤੇਰੇ
ਤੂੰ ਰਖ ਲੈ ਗਰੀਬ ਜਾਣਕੇ
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ...

ਜਨਮ ਸਥਾਨ ਤੇਰਾ ਜੂਨਾਗੜ੍ਹ ਜੋਗੀਆ, ਜੂਨਾਗੜ੍ਹ ਜੋਗੀਆ
ਬਾਰਾਂ ਬਰਸ ਤੂੰ ਤ੍ਲਾਈਆਂ ਵਿਚ ਭੋਗੀਆਂ, ਤ੍ਲਾਈਆਂ ਵਿਚ ਭੋਗੀਆਂ
ਹੁਣ ਆਸਨ ਤੂੰ ਗੁਫਾ ਵਿਚ ਲਾ ਲਿਆ ਹੁਣ ਆਸਨ ਤੂੰ
ਤੂੰ ਰਖ ਲੈ ਗਰੀਬ ਜਾਣਕੇ
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ...

ਸਿਫਤਾਂ ਨਾ ਜਾਣਾ ਨਾ ਹੀ ਮੈਨੂੰ ਕੋਈ ਗਿਆਨ ਜੀ, ਮੈਨੂੰ ਕੋਈ ਗਿਆਨ ਜੀ
ਦਰ ਉਤੇ ਆ ਗਿਆ ਮੈ ਜਾਣ ਅਨਜਾਣ ਜੀ, ਜਾਣ ਅਨਜਾਣ ਜੀ
ਆਕੇ ਦਰ ਤੇਰੇ ਨਾਮ ਨੂੰ ਧਿਆ ਲਿਆ, ਆਕੇ ਦਰ ਤੇਰੇ
ਤੂੰ ਰਖ ਲੈ ਗਰੀਬ ਜਾਣਕੇ
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ...

ਭੋਲਿਆ ਪੁਜਾਰੀ ਗੱਲ ਸੁਣ ਕੰਨ ਲਾਕੇ, ਸੁਣ ਕੰਨ ਲਾਕੇ
ਮਿਲਣਾ ਨੀ ਜੋਗੀ ਫੋਟੋ ਮਿੱਟੀ ਦੀ ਬਣਾ ਕੇ, ਮਿੱਟੀ ਦੀ ਬਣਾ ਕੇ
ਜਿਹਨੇ ਧਿਆ ਲਿਆ ਓਹਨੇ ਮੰਨ ਚ ਵਸਾ ਲਿਆ, ਜਿਹਨੇ ਧਿਆ ਲਿਆ
ਤੂੰ ਰਖ ਲੈ ਗਰੀਬ ਜਾਣਕੇ
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ...
download bhajan lyrics (1343 downloads)