ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ

ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ
ਬਾਬਾ ਪੌਣਾਹਾਰੀਆ ਜੀ ਬਾਬਾ ਦੁਧਾਧਾਰੀਆ
ਕਰਕੇ ਮੋਰ ਸਵਾਰੀ ਆਜਾ...

ਭਗਤਾਂ ਤੇਰੀ ਜ੍ਯੋਤ ਜਗਾਈ ਨਾਮ ਤੇਰੇ ਦੀ ਚੋੰਕੀ ਲਾਈ
ਹੱਥ ਬੰਨ ਅਰਜ਼ ਗੁਜਾਰੀ ਆਜਾ ਬਾਬਾ ਪੌਣਾਹਾਰੀਆ
ਕਰਕੇ ਮੋਰ ਸਵਾਰੀ ਆਜਾ...

ਰਾਹਵਾਂ ਦੇ ਵਿਚ ਨੈਣ ਵਿਛਾ ਕੇ ਆਸ ਤੇਰੇ ਦਰਸ਼ਨ ਦੀ ਲਾ ਕੇ
ਬੈਠੀ ਸੰਗਤ ਸਾਰੀ ਆਜਾ ਬਾਬਾ ਪੌਣਾਹਾਰੀਆ
ਕਰਕੇ ਮੋਰ ਸਵਾਰੀ ਆਜਾ...

ਥੱਕ ਗਏ ਕਰ ਕਰ ਬਹੁਤ ਉਡੀਕਾਂ ਪਾ ਨਾ ਦੇਵੀਂ ਹੋਰ ਤਰੀਕਾਂ
ਹੋ ਜੂ ਮੁਸ਼ਕਿਲ ਭਾਰੀ ਆਜਾ ਬਾਬਾ ਪੌਣਾਹਾਰੀਆ
ਕਰਕੇ ਮੋਰ ਸਵਾਰੀ ਆਜਾ...

ਹੋਰ ਵਿਛੋੜਾ ਜ਼ਰ ਨਾ ਹੋਵੇ ਘੁੱਟ ਸਬਰ ਦਾ ਭਰ ਨਾ ਹੋਵੇ
ਵਧਦੀ ਜਾਏ ਲਾਚਾਰੀ ਆਜਾ ਬਾਬਾ ਪੌਣਾਹਾਰੀਆ
ਕਰਕੇ ਮੋਰ ਸਵਾਰੀ ਆਜਾ...

ਜੰਡਿਆਲੇ ਦੇ ਬਿੱਲੇ ਵਰਗੇ ਕਈ ਸਾਗਰ ਭਵਸਾਗਰ ਤਰ ਗਏ
ਅੱਜ ਸਾਡੀ ਏ ਵਾਰੀ ਆਜਾ ਬਾਬਾ ਪੌਣਾਹਾਰੀਆ
ਕਰਕੇ ਮੋਰ ਸਵਾਰੀ ਆਜਾ...
download bhajan lyrics (1344 downloads)