ਜੋਗੀ ਮਿੱਠੀਆਂ ਮੁਰਾਦਾਂ ਵੰਡਦਾ

ਜੋਗੀ ਮਿੱਠੀਆਂ ਮੁਰਾਦਾਂ ਵੰਡਦਾ
=====================
( ਹੋ ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,
ਵੇ ਲੁੱਟ ਲਓ, ਨਸੀਬਾਂ ਵਾਲਿਓ,,,, )

ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,
ਲੁੱਟ ਲਓ, ਨਸੀਬਾਂ ਵਾਲਿਓ,
ਬਾਬਾ ਮਿੱਠੀਆਂ, ਮੁਰਾਦਾਂ ਵੰਡਦਾ,
ਲੁੱਟ ਲਓ, ਨਸੀਬਾਂ ਵਾਲਿਓ xll-ll

ਮਾਵਾਂ ਦੇ ਤਾਈਂ, ਪੁੱਤਰ ਦੇਵੇ, ਭੈਣਾਂ ਦੇ ਤਾਈਂ ਵੀਰੇ,
ਸਭ ਦੀਆਂ ਆਸਾਂ, ਹੋਣ ਪੂਰੀਆਂ, ਹੋਵਣ ਧੀਰੇ ਧੀਰੇ ll
ਓਹ ਤਾਂ, ਆਪਣੇ ਹੀ, ਰੰਗ ਵਿੱਚ ਰੰਗਦਾ,
ਲੁੱਟ ਲਓ, ਨਸੀਬਾਂ ਵਾਲਿਓ,,,
ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,,,,,,,,,,,,,,,,,,,,,,

ਇੱਕ ਹੀ, ਝਲਕ ਓਹਦੀ, ਜੀਹਦੇ ਉੱਤੇ ਪੈ ਗਈ,
ਜਿੰਦਗੀ ਦੇ, ਵਿੱਚ ਓਹਨੂੰ, ਥੋੜ ਨਾ ਕੋਈ ਰਹਿ ਗਈ ll
ਸਾਰਿਆਂ ਦੇ, ਦੁੱਖੜੇ ਨੇ ਖੰਡਦਾ,
ਲੁੱਟ ਲਓ, ਨਸੀਬਾਂ ਵਾਲਿਓ,,,
ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,,,,,,,,,,,,,,,,,,,,,,

ਕੱਖਾਂ ਤੋਂ, ਲੱਖ ਦੇ, ਬਣਾਈ ਦੇਖੋ ਜਾਂਵਦਾ,
ਸਾਰਿਆਂ ਦੀ, ਝੋਲ਼ੀ ਵਿੱਚ, ਖ਼ੈਰਾਂ ਪਾਈ ਜਾਂਵਦਾ ll
ਜੇਹੜਾ ਜੇਹੜਾ ਵੀ, ਬਾਬੇ ਦੇ ਮੂਹਰੋਂ ਲੰਘਦਾ,
ਲੁੱਟ ਲਓ, ਨਸੀਬਾਂ ਵਾਲਿਓ,,,
ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,,,,,,,,,,,,,,,,,,,,,,

ਇੱਕ ਮਨ, ਹੋ ਕੇ ਓਹਦੇ, ਚਰਨਾਂ 'ਚ ਬਹਿ ਜਾਇਓ,
ਕਰਮਾਂ ਦੇ, ਮਾਰਿਓ ਨਾ, ਖ਼ਾਲੀ ਕਿਤੇ ਰਹਿ ਜਾਇਓ ll  
ਜੱਗ ਝੋਲੀਆਂ ਭਰਾ ਕੇ, ਜੋ ਨੀ ਸੰਗਦਾ,
ਲੁੱਟ ਲਓ, ਨਸੀਬਾਂ ਵਾਲਿਓ,,,
ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (324 downloads)