ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ ਕਿਸੇ ਨੇ ਮੇਰੀ ਬਾਂਹ ਨਾ ਫੜੀ

ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ।
ਮੇਰੀ ਉਮਰ ਬੀਤ ਗਈ ਸਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ॥

ਗਰਜ਼ਾਂ ਦੇ ਸੰਗੀ ਸਾਥੀ ਹੋ ਗਏ ਨੇ ਵੱਖ ਮਾਂ,
ਝੂਠਿਆਂ ਦਿਲਾਸਿਆਂ ਨੇ ਮੀਚ ਲਈ ਏ ਅੱਖ ਮਾਂ ।
ਓ, ਹੇਠ ਫੁੱਲਾਂ ਦੇ ਛੁਪੀ ਸੀ ਕਟਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ॥
ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ...

ਪਹਿਲਾਂ ਮੇਰਾ ਸੱਟਾਂ ਨਾਲ ਸੀਨਾ ਗਿਆ ਭਰ ਮਾਂ,
ਹੁਣ ਪਰਛਾਵੇਂ ਕੋਲੋਂ ਲਗਦਾ ਏ ਡਰ ਮਾਂ ।
ਓ, ਟੁੱਟੇ ਖੰਭਾਂ ਨਾਲ ਲਾਵਾਂ ਮੈਂ ਉਡਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ॥
ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ...

ਜਿਹਨਾਂ ਮੇਰਿਆਂ ਨੇ ਮੇਰਾ ਛਲ ਕੀਤਾ ਸੀਨਾ ਮਾਂ,
ਜੱਗ ਵਾਲੀ ਚਾਨਣੀ ਚ ਦੱਸ ਕਿਵੇਂ ਜੀਵਾਂ ਮਾਂ ।
ਓ, ਮਈਆ ਦੁਨੀਆ ਪਰਖ ਲਈ ਸਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ॥
ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ...

ਜਿਹੜੇ ਪਾਸੇ ਜਾਵਾਂ ਓਥੇ ਖੋਟ ਹੀ ਖੋਟ ਮਾਂ,
ਹੁਣ ਨਿਰਦੋਸ਼ਾਂ ਦੀ ਏ ਤੇਰੇ ਅੱਗੇ ਔਟ ਮਾਂ ।
ਓ, ਵਕਤ ਕੱਟ ਕੱਟ ਜ਼ਿੰਦਗੀ ਗੁਜ਼ਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ॥
ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ...
download bhajan lyrics (1345 downloads)