रंग दे ललारिया चुन्नी गुलानारी

ਰੰਗ ਦੇ ਲਲਾਰੀਆ, ਚੁੰਨੀ ਗ਼ੁਲਾਨਾਰੀ,
ਰੰਗ ਦੇ ਲਲਾਰੀਆ ll
*ਏਹ ਚੁੰਨੀ ਮਈਆ ਜੀ ਨੂੰ, ਲੱਗਦੀ ਏ ਪਿਆਰੀ,
ਰੰਗ ਦੇ ਲਲਾਰੀਆ, ਚੁੰਨੀ ਗ਼ੁਲਾਨਾਰੀ,
ਰੰਗ ਦੇ ਲਲਾਰੀਆ ll

ਲਾਲ ਪੀਲਾ ਨੀਲਾ ਰੰਗ, ਹਰੇ ਰੰਗ ਮਈਆ ਦਾ l
ਚੋਲਾ ਏ ਬਣਾਉਣਾ ਮੈਂ ਤੇ, ਜਗਤ ਰਚਈਆ ਦਾ l
ਝੰਡੇਵਾਲੀ ਮਈਆ ਸਾਰੇ, ਜੱਗ ਕੋਲੋਂ ਨਿਆਰੀ* l
*ਏਹ ਚੁੰਨੀ ਮਈਆ ਜੀ ਨੂੰ, ਲੱਗਦੀ ਏ ਪਿਆਰੀ,,,
ਰੰਗ ਦੇ ਲਲਾਰੀਆ, ਚੁੰਨੀ ਗ਼ੁਲਾਨਾਰੀ,
ਰੰਗ ਦੇ ਲਲਾਰੀਆ ll

ਚੁੰਨੀ ਮੇਰੀ ਮਈਆ ਜੀ ਦੀ, ਬੜੀ ਆਲੀਸ਼ਾਨ ਏ l
ਧਰਤੀ ਏਹ ਚੁੰਨੀ ਚੁੰਨੀ, ਸਾਰਾ ਆਸਮਾਨ ਏ l
ਲਾਲ ਲਾਲ ਚੋਲਾ ਉੱਤੇ, ਲੱਗੀ ਏ ਕਿਨਾਰੀ* l
*ਏਹ ਚੁੰਨੀ ਮਈਆ ਜੀ ਨੂੰ, ਲੱਗਦੀ ਏ ਪਿਆਰੀ,,,
ਰੰਗ ਦੇ ਲਲਾਰੀਆ, ਚੁੰਨੀ ਗ਼ੁਲਾਨਾਰੀ,
ਰੰਗ ਦੇ ਲਲਾਰੀਆ ll

ਸੁਣ ਵੇ ਲਲਾਰੀਆ ਮੈਂ, ਇੱਕੋ ਗੱਲ ਕਹਿਣੀ ਆ l
ਪਿਆਰ ਵਾਲੇ ਰੰਗਾਂ ਵਾਲੀ, ਚੁੰਨੀ ਮਾਂ ਨੇ ਲੈਣੀ ਏ l
ਚੰਚਲ ਏਹ ਚੁੰਨੀ ਉੱਤੋਂ, ਜੱਗ ਬਲਿਹਾਰੀ* l
*ਏਹ ਚੁੰਨੀ ਮਈਆ ਜੀ ਨੂੰ, ਲੱਗਦੀ ਏ ਪਿਆਰੀ,,,
ਰੰਗ ਦੇ ਲਲਾਰੀਆ, ਚੁੰਨੀ ਗ਼ੁਲਾਨਾਰੀ,
ਰੰਗ ਦੇ ਲਲਾਰੀਆ ll

ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ ll

ਜੇਹੜੀ ਚੁੰਨੀ ਮਈਆ ਜੀ ਦੇ, ਗਲੇ ਦਾ ਸ਼ਿੰਗਾਰ ਏ l
ਜੇਹੜੀ ਚੁੰਨੀ ਮਈਆ ਜੀ ਨੇ, ਕੀਤੀ ਸਵੀਕਾਰ ਏ ll
ਗੋਟੇ ਤੇ ਕਿਨਾਰੀ ਵਾਲੀ,,, ਏਹੀਓ ਚੁੰਨੀ ਲੈਣੀ ਏ l
ਜੱਗ ਤੋਂ ਨਿਆਰੀ ਵਾਲੀ,,, ਏਹੀਓ ਚੁੰਨੀ ਲੈਣੀ ਏ l
*ਰੰਗ ਗ਼ੁਲਾਨਾਰੀ ਵਾਲੀ,,, ਏਹੀਓ ਚੁੰਨੀ ਲੈਣੀ ਏ l
ਸੋਹਣੀ ਫੁੱਲਕਾਰੀ ਵਾਲੀ,,, ਏਹੀਓ ਚੁੰਨੀ ਲੈਣੀ ਏ l
ਏਹੀਓ ਚੁੰਨੀ ਲੈਣੀ ਆ ਮੈਂ, ਏਹੀਓ ਚੁੰਨੀ ਲੈਣੀ ਏ llll

ਚੁੰਨੀ ਲੈ ਕੇ ਮਈਆ ਜੀ ਨੇ, ਭਗਤਾਂ ਨੂੰ ਤਾਰਿਆ l
ਚੁੰਨੀ ਲੈ ਕੇ ਰਾਣੀ ਮਾਂ ਨੇ, ਦੁਸ਼ਟਾਂ ਨੂੰ ਮਾਰਿਆ ll
ਕੰਜ਼ਕਾਂ ਦੇ ਪਿਆਰ ਵਾਲੀ,,, ਏਹੀਓ ਚੁੰਨੀ ਲੈਣੀ ਏ l  
ਚਾਅ ਮਲ੍ਹਾਰ ਵਾਲੀ,,, ਏਹੀਓ ਚੁੰਨੀ ਲੈਣੀ ਏ l  
*ਲਾਡ ਤੇ ਦੁਲਾਰ ਵਾਲੀ,,, ਏਹੀਓ ਚੁੰਨੀ ਲੈਣੀ ਏ l  
ਮਾਣ ਸਤਿਕਾਰ ਵਾਲੀ,,, ਏਹੀਓ ਚੁੰਨੀ ਲੈਣੀ ਏ l  
ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ llll

ਏਹੋ ਚੁੰਨੀ ਸਭਨਾਂ ਦੀ, ਵਿਗੜੀ ਬਣਾਉਂਦੀ ਏ l
ਏਹੋ ਚੁੰਨੀ ਸੁੱਤੇ ਹੋਏ, ਭਾਗ ਜਗਾਉਂਦੀ ਏ ll
ਲਾਲ ਲਾਲ ਪੀਲੀ ਪੀਲੀ,,, ਏਹੀਓ ਚੁੰਨੀ ਲੈਣੀ ਏ l  
ਛਾਂਵੀ ਹਰੀ ਨੀਲੀ ਪੀਲੀ,,, ਏਹੀਓ ਚੁੰਨੀ ਲੈਣੀ ਏ l  
*ਹੀਰਿਆਂ ਦੇ ਜਾਲ ਵਾਲੀ,,, ਏਹੀਓ ਚੁੰਨੀ ਲੈਣੀ ਏ l  
ਸਭ ਤੋਂ ਕਮਾਲ ਵਾਲੀ,,, ਏਹੀਓ ਚੁੰਨੀ ਲੈਣੀ ਏ l  
ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ llll

ਚੁੰਨੀ ਲੈਣ ਵਾਲੇ ਤੇ, ਨਿਹਾਲ ਹੋ ਜਾਣਗੇ l
ਚੁੰਨੀ ਲੈਣ ਮਈਆ ਕੋਲੋਂ, ਵਾਰ ਵਾਰ ਆਣਗੇ ll
ਮਾਂ ਨੂੰ ਮਿਲਾਉਣ ਵਾਲੀ,,, ਏਹੀਓ ਚੁੰਨੀ ਲੈਣੀ ਏ l  
ਸਭ ਨੂੰ ਰਿਝਾਉਣ ਵਾਲੀ,,, ਏਹੀਓ ਚੁੰਨੀ ਲੈਣੀ ਏ l    
*ਮਾਣ ਸਨਮਾਨ ਵਾਲੀ,,, ਏਹੀਓ ਚੁੰਨੀ ਲੈਣੀ ਏ l    
ਮਾਂ ਦੀ ਪਹਿਚਾਣ ਵਾਲੀ,,, ਏਹੀਓ ਚੁੰਨੀ ਲੈਣੀ ਏ l    
ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ llll

ਏਹੋ ਚੁੰਨੀ ਸਾਰਿਆਂ ਦੇ, ਢੱਕਦੀ ਏ ਪਰਦੇ l
ਮਾਂ ਨੂੰ ਵੀ ਪਤਾ ਅਸੀਂ, ਨੌਕਰ ਹਾਂ ਦਰ ਦੇ ll
ਕਰੇ ਖੁਸ਼ਹਾਲ ਜੇਹੜੀ,,, ਏਹੀਓ ਚੁੰਨੀ ਲੈਣੀ ਏ l  
ਕਰੇ ਮਾਲਾਮਾਲ ਜੇਹੜੀ,,, ਏਹੀਓ ਚੁੰਨੀ ਲੈਣੀ ਏ l  
*ਕਰੇ ਰੱਖਵਾਲੀ ਜੇਹੜੀ,,, ਏਹੀਓ ਚੁੰਨੀ ਲੈਣੀ ਏ l  
ਸੂਹੇ ਸੂਹੇ ਚੋਲੇ ਵਾਲੀ,,, ਏਹੀਓ ਚੁੰਨੀ ਲੈਣੀ ਏ l  
ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ llll

ਜਦੋ ਵੀ ਏਹ ਚੁੰਨੀ ਮਾਂ ਤੋਂ, ਚੰਚਲ ਨੇ ਲਈ ਏ l
ਕਿਸੇ ਗੱਲ ਦੀ ਵੀ ਓਹਨੂੰ, ਥੋੜ ਨਾ ਰਹੀ ਏ ll
ਆਸਾਂ ਤੇ ਮੁਰਾਦਾਂ ਵਾਲੀ,,, ਏਹੀਓ ਚੁੰਨੀ ਲੈਣੀ ਏ l  
ਮਿੱਠੀ ਮਿੱਠੀ ਯਾਦਾਂ ਵਾਲੀ,,, ਏਹੀਓ ਚੁੰਨੀ ਲੈਣੀ ਏ l  
*ਖੁਸ਼ੀਆਂ ਵਧਾਉਣ ਵਾਲੀ,,, ਏਹੀਓ ਚੁੰਨੀ ਲੈਣੀ ਏ l  
ਜੱਗ ਕਲਿਆਣ ਵਾਲੀ,,, ਏਹੀਓ ਚੁੰਨੀ ਲੈਣੀ ਏl  
ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ llll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (482 downloads)