"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll
*ਮੈਨੂੰ ਆਪਣੀ, ਚਰਣੀ ਲਾ ਲੈ ਮਾਂ ll
ਹੋਰ ਤੇ ਕੋਈ, ਮੈਨੂੰ ਪੁੱਛਦਾ ਨਹੀਂ* ll,
ਮੈਨੂੰ ਆਪਣੇ, ਕੋਲ ਬਿਠਾ ਲੈ ਮਾਂ,,,
"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll
*ਮੈਨੂੰ ਆਪਣੀ, ਚਰਣੀ ਲਾ ਲੈ ਮਾਂ l
*ਮੈਨੂੰ ਆਪਣੇ, ਕੋਲ ਬਿਠਾ ਲੈ ਮਾਂ l
ਹੋਰ ਤੇ ਕੋਈ, ਮੈਨੂੰ ਸੁਣਦਾ ਨਹੀਂ* ll,
ਮੈਨੂੰ ਆਪਣੇ, ਰੰਗ ਰੰਗਾ ਲੈ ਮਾਂ,,,
"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll
ਮੈਂ ਟੁੱਟਿਆ, ਇਸ ਦੁਨੀਆਂ ਤੋਂ,
"ਹੋਰ ਨਾ ਮੈਨੂੰ ਤੋੜੀ ਮਾਂ" l
ਮੇਰੀ ਬਾਂਹ ਜੇ, ਫੜ੍ਹ ਲਈ ਏ,
"ਬਾਂਹ ਮੇਰੀ ਨਾ ਛੋੜੀ ਮਾਂ" ll
ਇੱਕ ਹਨੂੰ ਮੰਗਦਾ,,, ਤੇਰੇ ਰੰਗ ਰੰਗਦਾ,,, l
*ਮੈਨੂੰ ਆਪਣੇ, ਕੋਲ ਬਿਠਾ ਲੈ ਮਾਂ l
*ਮੈਨੂੰ ਆਪਣੀ, ਚਰਨੀ ਲਾ ਲੈ ਮਾਂ l
ਹੋਰ ਤੇ ਕੋਈ, ਮੇਰਾ ਬਣਿਆ ਨਹੀਂ* ll,
ਮੈਨੂੰ ਆਪਣਾ, ਪੁੱਤਰ ਬਣਾ ਲੈ ਮਾਂ,,,
"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll
ਗੂੰਗਾ ਬੋਲੇ, ਬਹਿਰਾ ਸੁਣ ਲਏ,
"ਏਹੀਓ ਤੇਰੀ ਮਾਇਆ ਮਾਂ" l
ਇਸ ਦੁਨੀਆਂ ਦੇ, ਅੰਦਰ ਤੂੰ ਤਾਂ,
"ਅਜ਼ਬ ਦਾ ਖੇਲ ਰਚਾਇਆ ਮਾਂ" ll
ਤੇਰਾ ਹੋ ਗਿਆ ਮਾਂ,,, ਤੇਰਾ ਹੋ ਗਿਆ ਮਾਂ,,, l
*ਮੈਨੂੰ ਆਪਣੇ, ਲੜ੍ਹ ਤੂੰ ਲਾ ਲੈ ਮਾਂ l
*ਮੈਨੂੰ ਆਪਣਾ, ਸੇਵਕ ਤੂੰ ਬਣਾ ਲੈ ਮਾਂ l
ਹੋਰ ਤੇ ਕੋਈ, ਮੇਰਾ ਬਣਿਆ ਨਹੀਂ* ll,
ਮੈਨੂੰ ਆਪਣਾ, ਪੁੱਤਰ ਬਣਾ ਲੈ ਮਾਂ,,,
"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll
ਕਈ ਰੋਗੀ ਤਾਂ, ਮੌਤ ਦੇ ਮੂੰਹ 'ਚੋਂ,
"ਚੱਲ ਦਰ ਤੇਰੇ, ਆ ਗਏ ਮਾਂ" l
ਜਿਹਨਾਂ ਨੇ ਲਿਖਾਇਆ, ਮੱਥੇ ਉੱਤੇ,
"ਆਪਣਾ ਨਾਮ, ਦਿਖਾ ਗਏ ਮਾਂ" ll
ਮੈਂ ਭੇਟਾਂ ਮਾਂ,,, ਤੇਰੀਆਂ ਗਾਈਆਂ ਮਾਂ,,, l
ਲੋਕਾਂ ਦੇ ਦੁੱਖ ਮਾਂ,,, ਲੈ ਕੇ ਆ ਗਿਆ ਮਾਂ,,, l
*ਮੈਨੂੰ ਆਪਣੀ, ਸ਼ਰਨੀ ਲਾ ਲੈ ਮਾਂ l
*ਮੈਨੂੰ ਆਪਣਾ, ਦਰਸ਼ ਦਿਖਾ ਦੇ ਮਾਂ l
ਝੱਲੇ ਲੋਕੀਂ ਮੈਨੂੰ, ਸਵਾਮੀ ਕਹਿੰਦੇ* ll,
ਦਰ ਦਾ ਕੁੱਤਾ, ਬਣਾ ਲੈ ਮਾਂ,,,
"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll
ਅਪਲੋਡਰ- ਅਨਿਲਰਾਮੂਰਤੀਭੋਪਾਲ