करके मोर सवारी जोगी आ गया ए

कोई बाबे दिया भेंटा गाउँदा,
कोई बाबे दे जैकारे लाउँदा,
हो कोई वजाउंदा ए ताड़ी, जोगी आ गया ए,
आ गया ए... करके मोर सवारी जोगी आ गया ए.....

जद जोगी मेरे वेहड़े वड़िया,
बगल झोली हथ चिमटा फड़ेया,
हो सूरत बड़ी प्यारी, जोगी आ गया ए,
आ गया ए... करके मोर सवारी जोगी आ गया ए.....

जद जोगी ने पाया फेरा,
खिड़िया खिड़िया जापे वेहड़ा,
हो नाम दी चढ़ी खुमारी, जोगी आ गया ए,
आ गया ए... करके मोर सवारी जोगी आ गया ए.....

बगल ओहदे विच झोली सजदी,
वेख वेख ना आत्मा रजदी,
हो मैं जावा बलिहारी, जोगी आ गया ए,
आ गया ए... करके मोर सवारी जोगी आ गया ए.....

सिर ते जटा सुनहरी रंगिया,
आ के रूहा नाम च रंगिया,
हो वेखे संगत सारी, जोगी आ गया ए,
आ गया ए... करके मोर सवारी जोगी आ गया ए.....

जद चरणा विच सीस झुकाया,
ज़िन्दगी दा असी हर सुख पाया,
हो सारी संगत तारी, जोगी आ गया ए,
आ गया ए... करके मोर सवारी जोगी आ गया ए.....

ਕੋਈ ਬਾਬੇ ਦੀਆਂ, ਭੇਟਾਂ ਗਾਉਂਦਾ l
ਕੋਈ ਬਾਬੇ ਦੇ, ਜੈਕਾਰੇ ਲਾਉਂਦਾ ll,,
ਹੋ, ਕੋਈ ਵਜਾਉਂਦਾ ਏ ਤਾੜੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ, ਜੋਗੀ ਆ ਗਿਆ ਏ l
ਆ ਗਿਆ ਏ,,, ਕਰਕੇ ਮੋਰ ਸਵਾਰੀ, ਬਾਬਾ ਆ ਗਿਆ ਏ l

ਜਦ ਜੋਗੀ ਮੇਰੇ, ਵੇਹੜੇ ਵੜਿਆ,
ਬਗ਼ਲ ਝੋਲੀ ਹੱਥ, ਚਿਮਟਾ ਫੜ੍ਹਿਆ ll
ਹੋ, ਸੂਰਤ ਬੜੀ ਪਿਆਰੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ,,,,,,,,,,,,,,F

ਜਦ ਜੋਗੀ ਨੇ, ਪਾਇਆ ਫੇਰਾ,  
ਖਿੜ੍ਹਿਆ ਖਿੜ੍ਹਿਆ, ਜਾਪੇ ਵੇਹੜਾ ll
ਹੋ, ਨਾਮ ਦੀ ਚੜ੍ਹੀ ਖ਼ੁਮਾਰੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ,,,,,,,,,,,,,,F

ਬਗ਼ਲ ਓਹਦੇ ਵਿੱਚ, ਝੋਲੀ ਸੱਜਦੀ,
ਵੇਖ ਵੇਖ ਨਾ, ਆਤਮਾ ਰੱਜਦੀ ll
ਹੋ, ਮੈਂ ਜਾਵਾਂ ਬਲਿਹਾਰੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ,,,,,,,,,,,,,,F

ਸਿਰ ਤੇ ਜਟਾ, ਸੁਨਹਿਰੀ ਰੰਗੀਆਂ,
ਆ ਕੇ ਰੂਹਾਂ, ਨਾਮ 'ਚ ਰੰਗੀਆਂ ll
ਹੋ, ਵੇਖੇ ਸੰਗਤ ਸਾਰੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ,,,,,,,,,,,,,,F

ਜਦ ਚਰਨਾਂ ਵਿੱਚ, ਸੀਸ ਝੁਕਾਇਆ,
ਜਿੰਦਗੀ ਦਾ ਅਸੀਂ, ਹਰ ਸੁੱਖ ਪਾਇਆ ll
ਹੋ, ਸਾਰੀ ਸੰਗਤ ਤਾਰੀ, ਜੋਗੀ ਆ ਗਿਆ ਏ,
ਆ ਗਿਆ ਏ,,, ਕਰਕੇ ਮੋਰ ਸਵਾਰੀ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (431 downloads)