ਬੋਲ ਜੈਕਾਰਾ ਮਾਈ ਦਾ, ਤੂੰ ਬੋਲ ਜੈਕਾਰਾ ਮਾਈ ਦਾ
ਜੋ ਮਈਆ ਦਾ ਸਿਮਰਨ ਕਰਦਾ, ਫ਼ਿਕਰ ਨਾ ਓਹਨੂੰ ਰਾਈ ਦਾ,
ਬੋਲ ਜੈਕਾਰਾ... ਜੈ ਹੋ, ਮਾਈ ਦਾ...
( ਭਗਤੋ )
ਜੋ ਜੰਮਿਆਂ ਸੰਸਾਰ ਚ ਦਾਤੀ, ਆਖਿਰ ਨੂੰ ਮਰ ਜਾਣਾ
ਅਗਲੇ ਜਨਮ ਵਿੱਚ ਓਹ ਫ਼ਲ ਮਿਲਣਾ, ਕਰਮ ਜੇਹੜਾ ਕਰ ਜਾਣਾ
ਜੋਤ ਜਗਾ ਕੇ, ਸੀਸ ਝੁਕਾ ਕੇ, ਮਾਂ ਦਾ ਦਰਸ਼ਨ ਪਾਈਦਾ
ਬੋਲ ਜੈਕਾਰਾ... ਜੈ ਹੋ, ਮਾਈ ਦਾ...
( ਭਗਤੋ )
ਭਗਤ ਧਿਆਨੂੰ ਨੇ ਮਹਾਂਰਾਣੀ, ਕੱਟ ਕੇ ਸੀਸ ਚੜ੍ਹਾਇਆ
ਮੁਸਲਮਾਨ ਹੋ ਕੇ ਵੀ ਅਕਬਰ, ਨੰਗੇ ਪੈਰੀ ਆਇਆ
ਪਾਪ ਦਾ ਸੋਨਾ ਲੋਹਾ ਬਣਦਾ, ਮੁੱਲ ਪਵੇ ਸਚਿਆਈ ਦਾ
ਬੋਲ ਜੈਕਾਰਾ... ਜੈ ਹੋ, ਮਾਈ ਦਾ...
( ਦਾਤੀ )
ਮਨ ਦੇ ਮੰਦਿਰ ਦੇ ਵਿੱਚ ਬਣਾਈ, ਮੈਂ ਇੱਕ ਮੂਰਤ ਤੇਰੀ
ਆਉਂਦੇ ਜਾਂਦੇ ਸਾਹ ਮਹਾਂਰਾਣੀ, ਮਾਲਾ ਜਾਂਦੇ ਫੇਰੀ
ਜਾਗਦਿਆਂ ਸੁੱਤਿਆਂ ਵਿੱਚ ਮਈਆ, ਤੇਰਾ ਨਾਮ ਧਿਆਈ ਦਾ
ਬੋਲ ਜੈਕਾਰਾ... ਜੈ ਹੋ, ਮਾਈ ਦਾ...
( ਦਾਤੀ )
ਤੇਰੀ ਮਹਿਮਾ ਬਹੁਤ ਬੜੀ ਤੇ, ਚੰਚਲ ਜੀਭਾ ਛੋਟੀ
ਤੇਰਾ ਦੇਣਾ ਦੇ ਨਹੀਂ ਸਕਦਾ, ਦਾਸ ਤੇਰਾ ਰਾਏਕੋਟੀ
ਵਾਲ਼ ਵਾਲ਼, ਕਰਜ਼ੇ ਵਿੱਚ ਦੱਬਿਆ, ਮਾਫ਼ ਕਰੇ ਕਰਜ਼ਾਈ ਦਾ,
ਬੋਲ ਜੈਕਾਰਾ... ਜੈ ਹੋ, ਮਾਈ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ