ਹਰਿ ਸਿਮਰਨ ਦਾ ਤੈਂ ਕੇਹੜਾ ਵੇਲਾ ਰੱਖਿਆ ਓ ਮਨਵਾ

ਹਰਿ ਸਿਮਰਨ ਦਾ ਤੈਂ ਕੇਹੜਾ ਵੇਲਾ ਰੱਖਿਆ ਓ ਮਨਵਾ

ਹਰਿ ਸਿਮਰਨ ਦਾ, ਤੈਂ ਕੇਹੜਾ ਵੇਲਾ, ਰੱਖਿਆ ਓ ਮਨਵਾ ।
ਰਾਮ ਜਪਣ ਨੂੰ, ਤੈਂ ਕੇਹੜਾ ਵੇਲਾ, ਰੱਖਿਆ ਓ ਮਨਵਾ ।
ਕੰਮ ਨਹੀਓਂ ਮੁੱਕਣੇ, ਤੈਂ ਕਦੇ ਨੀ, ਵੇਹਲੇ ਹੋਣਾ ਓ ਮਨਵਾ
ਹਰਿ ਸਿਮਰਨ ਦਾ, ਤੈਂ ਕੇਹੜਾ ਵੇਲਾ...

ਹੋ ਪਹਿਲੀ ਅਵਸਥਾ, ਤੈਂ ਖੇਲ੍ਹਾਂ ਦੇ ਵਿੱਚ, ਖੋਈ ਓ ਮਨਵਾ ।
ਹੋ ਖੇਲ੍ਹਾਂ ਖੇਲ੍ਹੇ, ਤੂੰ ਮੰਗਦਾ ਬੜਾ, ਵੇਹੜਾ ਓ ਮਨਵਾ ॥
ਹਰਿ ਸਿਮਰਨ ਦਾ, ਤੈਂ ਕੇਹੜਾ ਵੇਲਾ...

ਹੋ ਦੂਜੀ ਅਵਸਥਾ, ਜਵਾਨੀ ਨੇ ਮਤ, ਮਾਰੀ ਓ ਮਨਵਾ ।
ਹੋ ਚੜ੍ਹੀ ਜਵਾਨੀ, ਨਾ ਦੇਖਿਆ ਦਿਨ, ਰਾਤ ਓ ਮਨਵਾ ॥
ਹਰਿ ਸਿਮਰਨ ਦਾ, ਤੈਂ ਕੇਹੜਾ ਵੇਲਾ...

ਹੋ ਤੀਜੀ ਅਵਸਥਾ, ਤੇ ਬੱਚਿਆਂ ਨੇ ਮਤ, ਮਾਰੀ ਓ ਮਨਵਾ ।
ਹੋ ਸਤਿਗੁਰੂ ਕਹਿੰਦੇ, ਤੈਂ ਆਪ ਝਮੇਲਾ, ਪਾਇਆ ਓ ਮਨਵਾ ॥
ਹਰਿ ਸਿਮਰਨ ਦਾ, ਤੈਂ ਕੇਹੜਾ ਵੇਲਾ...

ਹੋ ਚੌਥੀ ਅਵਸਥਾ, ਬੁਢਾਪੇ ਦੇ ਵਿੱਚ, ਆਇਆ ਓ ਮਨਵਾ ।
ਹੋ ਇਕੱਲਾ ਆਇਆ, ਤੇ ਇਕੱਲੇ ਨੇ, ਤੁਰ ਜਾਣਾ ਓ ਮਨਵਾ ॥
ਹਰਿ ਸਿਮਰਨ ਦਾ, ਤੈਂ ਕੇਹੜਾ ਵੇਲਾ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (56 downloads)