ਮੇਰੇ ਜੋਗੀ ਨੇ ਕਦ ਆਉਣਾ
=================
ਬੋਲ ਵੇ, ਝੱਲਿਆ ਕਾਂਵਾਂ,
ਮੇਰੇ, ਜੋਗੀ / ਬਾਬੇ ਨੇ, ਕਦ ਆਉਣਾ ll
ਜੋਗੀ ਨੇ, ਕਦ ਆਉਣਾ*,
ਸਿੰਗੀਆਂ, ਵਾਲੇ ਨੇ ਕਦ ਆਉਣਾ l
ਮੈਂ ਤਾਂ, ਬਾਬੇ ਲਈ, ਰੌਟ ਬਣਾਉਣਾ,
ਮੇਰੇ, ਜੋਗੀ ਨੇ, ਕਦ ਆਉਣਾ,,,
ਬੋਲ ਵੇ, ਝੱਲਿਆ ਕਾਂਵਾਂ,,,,,,,,,,,,,,
ਕੱਚੀ, ਲੱਸੀ ਨਾਲ, ਚਰਣ ਧੁਵਾਉਣੇ l
ਗਲ਼, ਜੋਗੀ ਦੇ, ਹਾਰ ਹੈ ਪਾਉਣੇ ll
ਰਾਹਾਂ, ਦੇ ਵਿੱਚ, ਫ਼ੁੱਲ ਵਿਛਾਉਣੇ,
ਫੇਰਾ, ਕਦ ਕੁੱਲੀ, ਵਿੱਚ ਪਾਉਣਾ,
ਮੇਰੇ, ਜੋਗੀ ਨੇ, ਕਦ ਆਉਣਾ,,,
ਬੋਲ ਵੇ, ਝੱਲਿਆ ਕਾਂਵਾਂ,,,,,,,,,,,,,,F
ਨਾਥ, ਮੇਰੇ ਦੀ, ਕਲਾ ਨਿਆਰੀ l
ਆਉਂਦਾ, ਕਰਕੇ, ਮੋਰ ਸਵਾਰੀ ll
ਬਾਲਕ, ਸੱਚਾ, ਹੈ ਬ੍ਰਹਮਚਾਰੀ,
ਮੇਰਾ, ਦੇ ਦੇਵੀਂ, ਓਹਨੂੰ ਸਿਰਨਾਵਾਂ,
ਮੇਰੇ, ਜੋਗੀ ਨੇ, ਕਦ ਆਉਣਾ,,,
ਬੋਲ ਵੇ, ਝੱਲਿਆ ਕਾਂਵਾਂ,,,,,,,,,,,,,,F
ਸੋਹਣੀ, ਤੋਂ, ਚੌਂਕੀ ਲਗਵਾਉਣੀ l
ਧੂਣੇ, ਵਾਲੀ, ਭੇਟ ਗਵਾਉਣੀ ll
ਭੰਗੜਾ, ਪਾਉਣਾ, ਖੁਸ਼ੀ ਮਨਾਉਣੀ,
ਗੁਣ, ਸੌਰਭ, ਨੇ ਹੈ ਗਾਉਣਾ,
ਮੇਰੇ, ਜੋਗੀ ਨੇ, ਕਦ ਆਉਣਾ,,,
ਬੋਲ ਵੇ, ਝੱਲਿਆ ਕਾਂਵਾਂ,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ