तेरियां गऊआं कौन चारदा/ਤੇਰੀਆਂ ਗਊਆਂ ਕੌਣ ਚਾਰਦਾ

ਤੇਰੀਆਂ ਗਊਆਂ ਕੌਣ ਚਾਰਦਾ

ਦੱਸ, ਜੋਗੀਆ ਵੇ, ਤੇਰੀਆਂ, ਗਊਆਂ ਕੌਣ ਚਾਰਦਾ ॥
ਤੂੰ ਤਾਂ, ਗਰੂਨਾ ਝਾੜੀ ਆ ਕੇ, ਬਾਬਾ, ਬੈਠਾ ਧੂਣਾ ਲਾ ਕੇ ।
ਪ੍ਰੀਤਾਂ, ਸ਼ੰਕਰ ਦੇ ਨਾਲ ਪਾ ਕੇ, ਨਾਮ, ਸ਼ਿਵਾਂ ਦਾ ਉਚਾਰਦਾ,
ਦੱਸ, ਜੋਗੀਆ... ॥ਵੇ, ਤੇਰੀਆਂ ਗਊਆਂ ਕੌਣ...

ਜ਼ਿਮੀਦਾਰਾਂ ਲਈ, ਬਣਿਆ ਜੋਗੀਆ, ਜਾਨ ਜਾਣ ਦਾ ਮੱਸਲਾ ।
ਓ ਗਊਆਂ ਤੇਰੀਆਂ, ਘਾਹ ਨਾ ਖਾਂਦੀਆਂ, ਖਾਂਦੀਆਂ ਹਰੀਆਂ ਫਸਲਾਂ ॥
ਲੈ ਕੇ, ਨਿੱਕੇ ਬਾਲ ਨਿਆਣੇ, ਲੋਕੀਂ, ਪਹੁੰਚੇ ਬੜਸਰ ਠਾਣੇ ।
ਕਿੱਧਰੇ, ਵਰ੍ਹ ਨਾ ਜਾਵਣ ਭਾਣੇ, ਸਾਡਾ, ਖੇਤ ਉਜਾੜਤਾ,
ਦੱਸ, ਜੋਗੀਆ... ॥ਵੇ, ਤੇਰੀਆਂ ਗਊਆਂ ਕੌਣ...

ਘਰ ਤੋਂ ਆਵੇਂ, ਲੈ ਕੇ ਗਊਆਂ, ਬਣ ਕੇ ਆਗਿਆਕਾਰੀ ।
ਏਥੇ ਆ ਕੇ, ਨਿੱਤ ਨਵੇਂ, ਖੇਤਾਂ ਦੀ ਹੁੰਦੀ ਵਾਰੀ ॥
ਕਿੰਨਾ ਚਿਰ, ਚੱਲੂ ਏਹੇ ਕਾਰਾ, ਐਦਾਂ, ਹੋਣਾ ਨਹੀਂ ਗੁਜ਼ਾਰਾ ।
ਮਾਂ ਰਤਨੋ ਤੇ, ਕਰਜ਼ਾ ਭਾਰਾ, ਕਰਜ਼ਾ, ਕੌਣ ਉਤਾਰਦਾ...
ਦੱਸ, ਜੋਗੀਆ... ॥ਵੇ, ਤੇਰੀਆਂ ਗਊਆਂ ਕੌਣ...

ਕੌਣ ਨੇ ਤੇਰੇ, ਮਾਪੇ ਤੇ ਤੂੰ, ਕਿਓਂ ਮੰਗਦਾ ਸੀ ਭਿਕਸ਼ਾ ।
ਕੌਣ ਗੁਰੂ ਹੈ, ਤੇਰਾ ਤੈਨੂੰ, ਕੀਹਨੇ ਦਿੱਤੀ ਸ਼ਿਕਸ਼ਾ ॥
ਉੱਠਣ, ਲੱਗ ਪਏ ਏਹੋ ਸਵਾਲ, ਰਤਨੋ, ਗੁੱਸੇ ਦੇ ਵਿੱਚ ਲਾਲ ।
ਨਾ ਤੂੰ, ਕੀਤਾ ਰਤਾ ਖ਼ਿਆਲ, ਓਹਦੇ, ਘਰ ਤੇ ਵਾਰ ਦਾ,
ਦੱਸ, ਜੋਗੀਆ... ॥ਵੇ, ਤੇਰੀਆਂ ਗਊਆਂ ਕੌਣ...

ਕੇਹੜੇ ਮੂੰਹ ਨਾਲ, ਗੱਲ ਕਰੂਗੀ, ਰਤਨੋ ਲੋਕਾਂ ਨਾਲ ਵੇ ।
ਇੱਕ ਇੱਕ ਜਾਣਾ, ਰਤਨੋ ਕੋਲੋਂ, ਸੌ ਸੌ ਕਰੇ ਸਵਾਲ ਵੇ ॥
ਟੁੱਟ ਗਏ, ਅਰਮਾਨਾਂ ਦੇ ਤਾਣੇ, ਵਿੱਚਲੀ, ਗੱਲ ਕੋਈ ਨਾ ਜਾਣੇ ।
ਪਰ ਲਿੱਖ, ਦਿੱਤੀ ਰਾਜ ਨਿਮਾਣੇ, ਏਹ ਤਾਂ, ਕੌਤਕ ਕਾਰ ਦਾ,
ਦੱਸ, ਜੋਗੀਆ... ॥ਵੇ, ਤੇਰੀਆਂ ਗਊਆਂ ਕੌਣ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरियां गऊआं कौन चारदा

दस्स, जोगिया वे, तेरियां, गऊआं कौन चारदा ॥
तूं तां, गुरूना झाड़ी आ के, बाबा, बैठा धूणा ला के ।
प्रीतां, शंकर दे नाल पा के, नाम, शिवां दा उचारदा,
दस्स, जोगिया… ॥ वे, तेरियां गऊआं कौन…

ज़मींदारां लिए, बनिया जोगिया, जान जान दा मस्सला ।
ओ गऊआं तेरियां, घाह ना खांदियां, खांदियां हरियां फसलां ॥
लै के, निक्के बाल निआणे, लोकां, पहुंचे बड़सर ठाणे ।
किधरे, वरह ना जावण भाणे, साडा, खेत उजाड़ता,
दस्स, जोगिया… ॥ वे, तेरियां गऊआं कौन…

घर तो आवें, लै के गऊआं, बन के आज्ञाकारी ।
एथे आ के, नित्त नवे, खेतां दी हुंदी वारी ॥
किन्ना चिर, चल्लू एह कारा, ऐदां, होणा नहीं गुज़ारा ।
मां रतनो ते, करज़ा भारा, करज़ा, कौन उतारदा…
दस्स, जोगिया… ॥ वे, तेरियां गऊआं कौन…

कौन ने तेरे, मापे ते तूं, क्यों मंगदा सी भिक्षा ।
कौन गुरु है, तेरा तैनूं, कीहने दित्ती शिक्षा ॥
उठण, लग्ग पाए एहों सवाल, रतनो, गुस्से दे विच लाल ।
ना तूं, कीता रत्ता ख्याल, ओहदे, घर ते वार दा,
दस्स, जोगिया… ॥ वे, तेरियां गऊआं कौन…

केहड़े मूंह नाल, गल्ल करूगी, रतनो लोकां नाल वे ।
इक इक जाना, रतनो कोलों, सौ सौ करे सवाल वे ॥
टुट्ट गए, अरमानां दे ताणे, विचली, गल्ल कोई ना जाणे ।
पर लिख, दित्ती राज निमाणे, एह तां, कौतक कार दा,
दस्स, जोगिया… ॥ वे, तेरियां गऊआं कौन…

अपलोडर — अनिलरामूर्ति भोपाल

download bhajan lyrics (12 downloads)