इक वारी आजा जोगिया

तेनु बोहड़ थले खड़ी वाजा मारा तू,
इक वारि आजा जोगियां  
तुहीओ दस मेरा कौन सहारा तू,
इक वारि आजा जोगियां
तेनु बोहड़ थले खड़ी वाजा....

गलती मैं किती जेह्डा मेहना तेनु मारेया,
माफ़ मेनू करदे तू अखियाँ दे तारेया,
मेरा तेरे बिना होना नि गुजारा तू,
इक वारि आजा जोगियां .....

जदों दा तू गया होया सुनियाँ तलालियाँ वे,
मावा कोलो पूत कदे पाऊंन न जुदाइयां वे,
इक तू ही मेरा पूत सी प्यारा तू,
इक वारि आजा जोगियां .....

वास्ता मैं तेरे आगे पावा मेरे लाल वे,
मेरा नही ता कर कुझ गौआ दा ख्याल वे,
तेरे बिना ओह भी खांदियाँ ना चारा तू,
इक वारि आजा जोगियां ...

रो रो के अखियाँ चो हंजू गये सुक वे,
तेरी याद विच मेरी जींद गई मूक वे,
विजे शर्मा वी आखदा बेचारा तू
इक वारि आजा जोगियां

ਤੈਨੂੰ, ਬੋਹੜ ਥੱਲੇ ਖੜੀ ਵਾਜ਼ਾਂ, ਮਾਰਾਂ ਤੂੰ,
ਇੱਕ ਵਾਰੀ ਆਜਾ ਜੋਗੀਆ ll
ਤੂੰਹੀਓਂ, ਦੱਸ ਮੇਰਾ ਕੌਣ, ਸਹਾਰਾ ਤੂੰ,
ਇੱਕ ਵਾਰੀ, ਆਜਾ ਜੋਗੀਆ ll
ਤੈਨੂੰ, ਬੋਹੜ ਥੱਲੇ ਖੜੀ ਵਾਜ਼ਾਂ,,,,,,,,,,,,,,

ਗਲਤੀ ਮੈਂ ਕੀਤੀ ਜੇਹੜਾ, ਮੇਹਣਾ ਤੈਨੂੰ ਮਾਰਿਆ,
ਮਾਫ ਮੈਨੂੰ ਕਰਦੇ ਤੂੰ, ਅੱਖੀਆਂ ਦੇ ਤਾਰਿਆ ll
ਮੇਰਾ, ਤੇਰੇ ਬਿਨਾਂ ਹੋਣਾ ਨੀ, ਗੁਜ਼ਾਰਾ ਤੂੰ,
ਇੱਕ ਵਾਰੀ ਆਜਾ ਜੋਗੀਆ
ਤੈਨੂੰ, ਬੋਹੜ ਥੱਲੇ ਖੜੀ ਵਾਜ਼ਾਂ,,,,,,,,,,,,,,,,,

ਜਦੋਂ ਦਾ ਤੂੰ ਗਿਆ ਹੋਈਆਂ, ਸੁੰਨੀਆਂ ਤਲਾਈਆਂ ਵੇ,
ਮਾਵਾਂ ਕੋਲੋਂ ਪੁੱਤ ਕਦੇ, ਪਾਉਣ ਨਾ ਜੁਦਾਈਆਂ ਵੇ ll
ਇੱਕ, ਤੂੰ ਹੀ ਮੇਰਾ ਪੁੱਤ ਸੀ, ਪਿਆਰਾ ਤੂੰ,
ਇੱਕ ਵਾਰੀ ਆਜਾ ਜੋਗੀਆ
ਤੈਨੂੰ. ਬੋਹੜ ਥੱਲੇ ਖੜੀ ਵਾਜ਼ਾਂ,,,,,,,,,,,,,,,,,,

ਵਾਸਤਾ ਮੈਂ ਤੇਰੇ ਅੱਗੇ, ਪਾਵਾਂ ਮੇਰੇ ਲਾਲ ਵੇ,
ਮੇਰਾ ਨਹੀਂ ਤਾਂ ਕਰ ਕੁਝ, ਗਊਆਂ ਦਾ ਖਿਆਲ ਵੇ ll
ਤੇਰੇ, ਬਿਨਾਂ ਉਹ ਵੀ ਖਾਂਦੀਆਂ ਨਾ, ਚਾਰਾ ਤੂੰ,
ਇੱਕ ਵਾਰੀ ਆਜਾ ਜੋਗੀਆ
ਤੈਨੂੰ, ਬੋਹੜ ਥੱਲੇ ਖੜੀ ਵਾਜ਼ਾਂ,,,,,,,,,,,,,,,,,,


ਰੋ ਰੋ ਕੇ ਅੱਖੀਆਂ ਚੋਂ, ਹੰਝੂ ਗਏ ਸੁੱਕ ਵੇ,
ਤੇਰੀ ਯਾਦ ਵਿੱਚ ਮੇਰੀ, ਜਿੰਦ ਗਈ ਮੁੱਕ ਵੇ ll
ਵਿਜੇ, ਸ਼ਰਮਾ ਵੀ ਆਖਦਾ, ਬੇਚਾਰਾ ਤੂੰ,
ਇੱਕ ਵਾਰੀ ਆਜਾ ਜੋਗੀਆ
ਤੈਨੂੰ, ਬੋਹੜ ਥੱਲੇ ਖੜੀ ਵਾਜ਼ਾਂ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (874 downloads)