ओह जांदा मेरा जोगी

गल किती बहुत कवलि नी,मैं रो रो हो गई झली नी,
भलियां लोक मैं देवा होका जी कोई गल समजावे,
ओह जांदा मेरा जोगी नी कोई मोड़ लिआवे,

बनखंडी दा कोना कोना पाई मैं तोहला,
गल विच केस खिलारे जोगी जोगी बोला,
आजा मेरे जोगियां तेरी याद सतावे,
ओह जांदा मेरा जोगी नी कोई मोड़ लिआवे,

पुत्र जिह्ना दे तुर गए पिछो बिल्कन मावा,
मरदे दम तक पुत्रा दियां तकन रावा,
पुत्र बिन एह वेह्डा मेनू वड वड खावे,
ओह जांदा मेरा जोगी नी कोई मोड़ लिआवे,

भुड़ी उमरे आके हो गया ऐसा लोहडा,
लाल मेरे दा लोको वे पे गया विछोडा,
ओहदे बिन मेरे ज़िन्दगी नु धीर न आवे,
ओह जांदा मेरा जोगी नी कोई मोड़ लिआवे,

लोक आखे लगके गलती किती भारी,
लासी आते रोटियां दी बोली लाल नु मारी,
माँ रत्नों दी कोई वे हूँ पेश ना जावे,
ओह जांदा मेरा जोगी नी कोई मोड़ लिआवे,


ਗੱਲ ਕੀਤੀ ਬਹੁਤ ਕਵੱਲੀ ਨੀ, ਮੈਂ ਰੋ ਰੋ ਹੋ ਗਈ ਝੱਲੀ ਨੀ
ਭਲਿਆ ਲੋਕਾ ਮੈਂ ਦੇਵਾਂ ਹੋਕਾ , ਜੀ ਕੋਈ ਗੱਲ ਸਮਝਾਵੇ
ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੇ

ਬਣਖੰਡੀ ਦਾ ਕੋਨਾ ਕੋਨਾ, ਪਈ ਮੈਂ ਟੋਹਲਾਂ
ਗੱਲ ਵਿਚ ਕੇਸ ਖਿਲਾਰੇ, ਜੋਗੀ ਜੋਗੀ ਬੋਲਾਂ
ਆਜਾ ਮੇਰੇ ਜੋਗੀਆ, ਤੇਰੀ ਯਾਦ ਸਤਾਵੇ
ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੇ

ਪੁੱਤਰ ਜਿਹਨਾਂ ਦੇ ਤੁਰ ਗਏ, ਪਿੱਛੋਂ ਬਿਲਕਨ ਮਾਵਾਂ
ਮਰਦੇ ਦਮ ਤੱਕ ਪੁੱਤਰਾਂ ਦੀਆਂ, ਤੱਕਣ ਰਾਹਵਾਂ
ਪੁੱਤਰਾਂ ਬਿਨ ਇਹ ਵੇਹੜਾ ਮੈਨੂੰ, ਵੱਢ ਵੱਢ ਖਾਵੇ
ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੇ

ਬੁੱਢੀ ਉਮਰੇ ਆਕੇ ਹੋ ਗਿਆ, ਐਸਾ ਲੋਹੜਾ
ਲਾਲ ਮੇਰੇ ਦਾ ਲੋਕੋ ਵੇ, ਪੈ ਗਿਆ ਵਿਛੋੜਾ
ਓਹਦੇ ਬਿਨ ਮੇਰੀ ਜਿੰਦਗੀ ਨੂੰ, ਧੀਰ ਨ ਆਵੇ
ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੇ

ਲੋਕਾਂ ਆਖੇ ਲੱਗਕੇ, ਗਲਤੀ ਕੀਤੀ ਭਾਰੀ
ਲੱਸੀ ਅਤੇ ਰੋਟੀਆਂ ਦੀ, ਬੋਲੀ ਲਾਲ ਨੂੰ ਮਾਰੀ
ਮਾਂ ਰਤਨੋ ਦੀ ਕੋਈ ਵੇ, ਹੁਣ ਪੇਸ਼ ਨਾ ਜਾਵੇ
ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੇ
download bhajan lyrics (932 downloads)