बिना मांगे दित्ता ऐ माँ सानू तू बथरा
शुकर माँ करा तेरा शुकर माँ तेरा
तेरा शुक्रिया, तेरा शुक्रिया तेरा शुक्रिया माएँ तेरा शुक्रिया
तेरी मौज विच माएँ हर वेले रहने आँ
रूह खुश होजे जदो तेरा नाम लेने आँ
जदो दा ऐ लाया तेरे मंदिरां च डेरा
शुकर माँ करा तेरा शुकर माँ तेरा -२
जिथे वी आँ पहुँचे माँ पहुँचाऊंन वाली तू ऐं,
कुल्ली मेरी महल बनाउन वाली तू ऐं
लखां विच खेडे हुन कौडी दा सी जेहड़ा
शुकर माँ करा तेरा शुकर माँ तेरा
दुनिया ने हॉसा वी उडाया सी गरीब दा,
किसे नू की पता साड्डा रिश्ता करीब दा
मुक्क गए ने दुःख होया सुखां दा सवेरा
शुकर माँ करा तेरा शुकर माँ तेरा
सारैयां दे उत्ते हथ रखीं ठंडी छां दा
तेरे हुंदे हंझू ना माँ डिग्गे किसे माँ दा
सेखे वाला काला मंगे सुखां दा सवेरा
शुकर माँ करा तेरा शुकर माँ तेरा
ਬਿਨਾਂ ਮੰਗੇ ਦਿੱਤਾ ਏ ਮਾਂ, ਸਾਨੂੰ ਤੂੰ ਬਥੇਰਾ ।
ਸ਼ੁਕਰ ਮਾਂ ਕਰਾਂ ਤੇਰਾ ਸ਼ੁਕਰ ਮਾਂ ਤੇਰਾ ।।
ਤੇਰੀ ਮੌਜ ਵਿਚ ਅਸੀਂ ਹਰ ਵੇਲੇ ਰਹਿਨੇ ਆਂ,
ਰੂਹ ਖੁਸ਼ ਹੋਜੇ ਜਦੋਂ ਤੇਰਾ ਨਾਮ ਲੈਨੇ ਆਂ,
ਜਦੋਂ ਦਾ ਏ ਲਾਇਆ ਤੇਰੇ ਮੰਦਿਰਾਂ ਚ ਡੇਰਾ
ਸ਼ੁਕਰ ਮਾਂ ਕਰਾਂ ਤੇਰਾ ਸ਼ੁਕਰ ਮਾਂ ਤੇਰਾ ।।
ਜਿੱਥੇ ਵੀ ਆਂ ਪਹੁੰਚੇ ਮਾਂ ਪਹੁੰਚਾਉਣ ਵਾਲੀ ਤੂੰ ਏ,
ਕੁੱਲੀ ਮੇਰੀ ਮਹਿਲ ਬਣਾਉਣ ਵਾਲੀ ਤੂੰ ਏ,
ਲੱਖਾਂ ਵਿੱਚ ਖੇਡੇ ਅੱਜ(ਹੁਣ) ਕੌਡੀ ਦਾ ਸੀ ਜਿਹੜਾ ।
ਸ਼ੁਕਰ ਮਾਂ ਕਰਾਂ ਤੇਰਾ ਸ਼ੁਕਰ ਮਾਂ ਤੇਰਾ ।।
ਦੁਨੀਆਂ ਨੇ ਹਾਸਾ ਵੀ ਉਡਾਇਆ ਸੀ ਗਰੀਬ ਦਾ,
ਕਿਸੇ ਨੂੰ ਕਿ ਪਤਾ ਸਾਡਾ ਰਿਸ਼ਤਾ ਕਰੀਬ ਦਾ,
ਮੁੱਕ ਗਏ ਨੇ ਦੁੱਖ ਹੋਇਆ ਸੁੱਖਾਂ ਦਾ ਸਵੇਰਾ ।
ਸ਼ੁਕਰ ਮਾਂ ਕਰਾਂ ਤੇਰਾ ਸ਼ੁਕਰ ਮਾਂ ਤੇਰਾ ।।
ਸਾਰਿਆਂ ਦੇ ਉੱਤੇ ਹੱਥ ਰੱਖੀਂ ਠੰਡੀ ਛਾਂ ਦਾ,
ਤੇਰੇ ਹੁੰਦੇ ਹੰਝੂ ਨਾਂ ਮਾਂ ਡਿੱਗੇ ਕਿਸੇ ਮਾਂ ਦਾ,
ਸੇਖੇ ਵਾਲਾ ਕਾਲਾ ਮੰਗੇ ਸੁੱਖਾਂ ਦਾ ਸਵੇਰਾ ।
ਸ਼ੁਕਰ ਮਾਂ ਕਰਾਂ ਤੇਰਾ ਸ਼ੁਕਰ ਮਾਂ ਤੇਰਾ ।।