ਰੁੱਸ ਨਾ ਜਾਵੀਂ ਜੋਗੀ ਮੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...
ਚੰਗੇ ਮਾੜੇ ਅਸੀਂ ਹਾਂ ਤੇਰੇ, ਮਾਫ ਤੂੰ ਕਰਦੇ ਅਵਗੁਣ ਮੇਰੇ
ਹੱਥ ਰ੍ਹਵੇਂ ਤੇਰਾ ਸਿਰ ਤੇ ਮੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...
ਤੂੰ ਰੁੱਸਿਆ ਤੇ ਮੈਂ ਕਿਸ ਦਰ ਜਾਵਾਂ, ਹਾਲ ਦਿਲਾਂ ਦੇ ਮੈਂ ਕਿਸਨੂੰ ਸੁਣਾਵਾਂ
ਕੌਣ ਸੁਣੇਗਾ ਦੁੱਖੜੇ ਮੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...
ਆਪਣੇ ਪਰਾਏ ਤਾਹਨੇ ਮਾਰਦੇ, ਵਾਸਤਾ ਏ ਜੋਗੀ ਤੈਨੂੰ ਮੇਰੇ ਪਿਆਰ ਦੇ
ਆਪਣਾ ਬਣਾ ਲੈ ਬਚੜੇ ਤੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...
ਮੇਰਾ ਜੀਵਨ ਕਾਹਦਾ ਜੀਵਨ, ਤੇਰੀ ਯਾਦ ਬਿਨਾ ਜੋ ਬੀਤੇ,
ਮੇਰੀ ਨਿਭ ਜਾਵੇ ਦਰ ਤੇ ਤੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...
ਕਹੇ ਕੈਲਾਸ਼ ਰਾਜਨ ਜੋ ਦਰ ਆਏਗਾ, ਪੌਣਹਾਰੀ ਓਹਦੇ ਦੁੱਖੜੇ ਮਿਟਾਏਗਾ
ਸ਼ਸ਼ੀ ਪ੍ਰਦੀਪ ਵੀ ਨੇ ਸੇਵਕ ਤੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...
ਬਚੜੇ ਤੇਰੇ... ਆਸਰੇ ਤੇਰੇ... ਸੇਵਕ ਤੇਰੇ... ਜੋਗੀ ਮੇਰੇ...