( ਪੌਣਾਹਾਰੀ ਦੇ ਇਸ, ਦਰਬਾਰ ਉੱਤੇ,
ਕੋਈ ਆਂਵਦਾ, ਤੇ ਕੋਈ ਜਾਂਵਦਾ ਏ I
ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ,
ਕੋਈ, ਖ਼ੈਰ ਪਰਿਵਾਰ ਦੀ, ਚਾਂਹਵਦਾ ਏ ॥ )
ਮੰਗ ਲਓ... ( ਭਗਤੋ ਮੁਰਾਦਾਂ ਮੰਗ ਲਓ ) ।
ਬਾਬੇ ਤੋਂ... ( ਭਗਤੋ ਮੁਰਾਦਾਂ ਮੰਗ ਲਓ ) ।
ਜੋਗੀ ਤੋਂ... ( ਭਗਤੋ ਮੁਰਾਦਾਂ ਮੰਗ ਲਓ ) ।
ਪੌਣਾਹਾਰੀ ਦੇ, ਦਵਾਰੇ ਉੱਤੇ ਆ ਕੇ,
ਬਈ ਭਗਤੋ, ਮੁਰਾਦਾਂ ਮੰਗ ਲਓ ।
ਦੁੱਧਾਧਾਰੀ ਦੇ, ਦਵਾਰੇ ਉੱਤੇ ਆ ਕੇ,
ਬਈ ਭਗਤੋ, ਮੁਰਾਦਾਂ ਮੰਗ ਲਓ
ਸੱਚੀ 'ਸ਼ਰਧਾ ਤੇ, ਪਿਆਰ ਜਤਾ ਕੇ ॥,
ਬਈ ਭਗਤੋ ਮੁਰਾਦਾਂ ਮੰਗ ਲਓ...
ਪੌਣਾਹਾਰੀ ਦੇ, ਦਵਾਰੇ...,
ਏਸ ਦਰੋਂ ਹੁੰਦੀਆਂ ਨੇ, ਸਭੇ ਆਸਾਂ ਪੂਰੀਆਂ ।
ਕਿਸੇ ਦੀਆਂ ਰੀਝਾਂ ਏਥੇ, ਰਹਿਣ ਨਾ ਅਧੂਰੀਆਂ ॥
ਭਾਵੇਂ 'ਸੌ ਵਾਰੀ, ਦੇਖੋ ਅਜ਼ਮਾ ਕੇ ॥,
ਬਈ ਭਗਤੋ ਮੁਰਾਦਾਂ ਮੰਗ ਲਓ...
ਪੌਣਾਹਾਰੀ ਦੇ, ਦਵਾਰੇ...
ਬੜਾ ਉੱਚਾ ਰੁੱਤਬਾ ਹੈ, ਜੱਗ 'ਚ ਕਮਾਲ ਦਾ ।
ਗਊਆਂ ਵਾਲੇ ਜੋਗੀ ਮਾਤਾ, ਰਤਨੋ ਦੇ ਲਾਲ ਦਾ ॥
ਏਹਦੇ 'ਧੂਣੇ ਦੀ, ਭਬੂਤੀ ਮੱਥੇ ਲਾ ਕੇ ॥,
ਬਈ ਭਗਤੋ ਮੁਰਾਦਾਂ ਮੰਗ ਲਓ...
ਪੌਣਾਹਾਰੀ ਦੇ, ਦਵਾਰੇ...
ਘੁੱਲਾ ਸਰਹਾਲੇ ਦਾ ਵੀ, ਬਾਬਾ ਜੀ ਨੇ ਤਾਰਿਆ ।
ਓਹਦੇ ਹਰ ਕਾਰਜ਼ ਨੂੰ, ਪਲਾਂ 'ਚ ਸੰਵਾਰਿਆ ॥
ਓਹਦੇ ਵਾਂਗੂ ਸੀਸ, ਗੁਫ਼ਾ ਤੇ ਝੁਕਾ ਕੇ,
ਓਹਦੇ ਵਾਂਗੂ ਰੋਟ, ਗੁਫ਼ਾ ਤੇ ਚੜ੍ਹਾ ਕੇ,
ਬਈ ਭਗਤੋ ਮੁਰਾਦਾਂ ਮੰਗ ਲਓ...
ਪੌਣਾਹਾਰੀ ਦੇ, ਦਵਾਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ