ਲੋਕੀਂ ਕਮਲੀ ਕਹਿੰਦੇ
ਜਿੱਧਰ ਵੇਖਾਂ, ਤੇਰੇ ਭੁਲੇਖੇ, ਹਰ ਥਾਂ ਪੈਂਦੇ ॥
ਮੈਂ ਤੇਰੀ, ਦੀਵਾਨੀ ਜੋਗੀਆ, ਲੋਕੀਂ ਕਮਲੀ ਕਹਿੰਦੇ ॥
ਲੋਕੀਂ ਮੈਨੂੰ, ਕਮਲੀ ਕਹਿੰਦੇ, ਲੋਕੀਂ ਮੈਨੂੰ ਕਮਲੀ ਕਹਿੰਦੇ ।
ਮੈਂ ਤੇਰੀ, ਦੀਵਾਨੀ ਜੋਗੀਆ, ਲੋਕੀਂ ਕਮਲੀ ਕਹਿੰਦੇ ॥
ਨਾਮ ਤੇਰੇ ਦਾ, ਪਾ ਲਿਆ ਬਾਣਾ, ਕੀ ਦੁਨੀਆਂ ਤੋਂ ਲੈਣਾ ।
ਜਿੰਨਾ ਚਿਰ ਨੇ, ਸਾਹ ਜਿੰਦਗੀ ਦੇ, ਤੇਰੀ ਬਣ ਕੇ ਰਹਿਣਾ ॥
ਆਪਣਾ ਕੀਤਾ, ਪਾਣਗੇ ਜੇਹੜੇ, ਜਾਣ ਬੁਝ ਕੇ ਕਹਿੰਦੇ ॥
ਮੈਂ ਤੇਰੀ, ਦੀਵਾਨੀ ਜੋਗੀਆ, ਲੋਕੀਂ ਕਮਲੀ...
ਤਨ ਮਨ ਰੰਗਿਆ, ਨਾਮ ਤੇਰੇ ਵਿੱਚ, ਬਾਬਾ ਪੌਣਾਹਾਰੀ ।
ਆਪਣਾ ਆਪ ਵੀ, ਭੁੱਲ ਜਾਂਦਾ ਜਦ, ਚੜ੍ਹਦੀ ਨਾਮ ਖ਼ੁਮਾਰੀ ॥
ਜਪੀਏ ਮਾਲਾ, ਨਾਮ ਤੇਰੇ ਦੀ, ਹਰ ਪਲ ਉੱਠਦੇ ਬਹਿੰਦੇ ॥
ਮੈਂ ਤੇਰੀ, ਦੀਵਾਨੀ ਜੋਗੀਆ, ਲੋਕੀਂ ਕਮਲੀ...
ਪਰਸੋ ਵਾਲ ਵਿੱਚ, ਮੰਦਿਰ ਤੇਰਾ, ਰੋਜ਼ ਦਰਸ਼ਨ ਪਾਈਏ ।
ਰਹਿਮਤ ਤੇਰੀ, ਹੋ ਜਾਂਦੀ ਜਦ, ਜਾ ਕੇ ਸੀਸ ਨਿਵਾਈਏ ॥
ਰਾਮ ਦੇਵ ਜੀ, ਗੁਰੂ ਨੇ ਸਾਡੇ, ਦਿਲਾਂ ਦੀਆਂ ਬੁੱਝ ਲੈਂਦੇ ॥
ਮੈਂ ਤੇਰੀ, ਦੀਵਾਨੀ ਜੋਗੀਆ, ਲੋਕੀਂ ਕਮਲੀ...
ਦਰ ਤੇਰੇ ਤੇ, ਵਾਂਗ ਮਲੰਗਾਂ, ਨੱਚਣਾ ਘੁੰਘਰੂ ਪਾ ਕੇ ।
ਬਦਲ ਚੁੱਕੀ, ਜਿੰਦਗੀ ਬਲਵੀਰ ਦੀ, ਬਾਬਾ ਚਰਣੀ ਲਾ ਕੇ ॥
ਤੇਰੇ ਬਣ ਗਏ, ਕਹੇ ਗੀਤਾ ਜੋ, ਓਹ ਨਾ ਦੁੱਖੜੇ ਸਹਿੰਦੇ ॥
ਮੈਂ ਤੇਰੀ, ਦੀਵਾਨੀ ਜੋਗੀਆ, ਲੋਕੀਂ ਕਮਲੀ...
ਅਪਲੋਡਰ- ਅਨਿਲਰਾਮੂਰਤੀਭੋਪਾਲ