सोहना दर दूधाधारी दा

ਧੁਨ- ਉੱਚਾ ਦਰ ਬਾਬਰ ਨਾਨਕ ਦਾ

ਸੋਹਣਾ ਦਰ ਪੌਣਾਹਾਰੀ ਦਾ l
ਸੋਹਣਾ ਦਰ ਦੁੱਧਾਧਾਰੀ ਦਾ l
*ਮੈਂ ਦਰਸ਼ ਕਰਨ ਨੂੰ ਜਾਣਾ ll,
ਸੋਹਣਾ ਦਰ,,, ਜੈ ਹੋ ll, ਪੌਣਾਹਾਰੀ ਦਾ,,,
ਸੋਹਣਾ ਦਰ ਪੌਣਾਹਾਰੀ ਦਾ l

ਭਗਤ ਚੜ੍ਹਾਈਆਂ ਚੜ੍ਹਦੇ ਜਾਵਣ l
ਜੈ ਬਾਬੇ ਦੀ ਕਰਦੇ ਜਾਵਣ ll
*ਮੈਂ ਜੀਵਨ ਸਫ਼ਲ ਬਣਾਉਣਾ ll,
ਸੋਹਣਾ ਦਰ,,, ਜੈ ਹੋ ll, ਪੌਣਾਹਾਰੀ ਦਾ,,,
ਸੋਹਣਾ ਦਰ ਪੌਣਾਹਾਰੀ ਦਾ l

ਬਾਬਾ ਜੀ ਦੀ ਲੀਲਾ ਨਿਆਰੀ l
ਜਿਸਨੂੰ ਪੂਜੇ ਦੁਨੀਆਂ ਸਾਰੀ l
*ਮੈਂ ਰੋਟ ਪ੍ਰਸ਼ਾਦ ਚੜ੍ਹਾਉਣਾ ll,
ਸੋਹਣਾ ਦਰ,,, ਜੈ ਹੋ ll, ਪੌਣਾਹਾਰੀ ਦਾ,,,
ਸੋਹਣਾ ਦਰ ਪੌਣਾਹਾਰੀ ਦਾ l

ਜੋ ਬਾਬੇ ਦੇ ਦਰ ਤੇ ਜਾਵੇ l
ਖ਼ਾਲੀ ਝੋਲੀ ਭਰ ਲੈ ਆਵੇ ll
*ਰਲ ਸਭਨੇ ਦਰਸ਼ਨ ਪਾਉਣਾ ll,
ਸੋਹਣਾ ਦਰ,,, ਜੈ ਹੋ ll, ਪੌਣਾਹਾਰੀ ਦਾ,,,
ਸੋਹਣਾ ਦਰ ਪੌਣਾਹਾਰੀ ਦਾ l

ਕੈਲਾਸ਼ ਨਾਥ ਨੂੰ ਆਸਰਾ ਤੇਰਾ l
ਰਾਜਨ ਸ਼ਰਮਾ ਬੱਚੜਾ ਤੇਰਾ ll
*ਮੈਂ ਚਰਣੀ ਸੀਸ ਝੁਕਾਉਣਾ ll,
ਸੋਹਣਾ ਦਰ,,, ਜੈ ਹੋ ll, ਪੌਣਾਹਾਰੀ ਦਾ,,,
ਸੋਹਣਾ ਦਰ ਪੌਣਾਹਾਰੀ ਦਾ llll

ਅਪਲੋਡਰ- ਅਨਿਰਾਮੂਰਤੀਭੋਪਾਲ
download bhajan lyrics (421 downloads)